|

Bhagat Singh Bilga
|
"Ghadr Party Martyrs Memorial at Jalandhar commemorates the sacrifices
made by members of the Ghadr Party and other revolutionaries for the
freedom of India.
This monument, Desh Bhagat Yadghar was erected by the old
Ghadrites to educate, propagate and inspire the common people to uphold
the revolutionary heritage of the Ghadr Party heroes, Babbar Akalis,
Kirti Kisan veterans and hundreds of Naujawan Bharat Sabha and other
revolutionaries to fight for their democratic rights, ideals and social
justice.
We invite you to browse this website, offer suggestions for
improvement and support us to expand our functions and commitment to
common peoples’ interests."
Bhagat Singh
Bilga
Ex. President,
Desh Bhagat Yadgar Committee. |

ਉਘੇ ਵਿਦਵਾਨ ਤੇ ਦੇਸ਼ ਭਗਤ
ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਟਰੱਸਟੀ ਡਾਕਟਰ ਪਰਮਿੰਦਰ ਦੀ ਪੁਸਤਕ 'ਸਾਕਾ
ਜੱਲਿਆਂਵਾਲਾ ਬਾਗ, ਸਾਮਰਾਜ ਤੇ ਲੋਕ ਲਹਿਰ' ਜਲਿਆਂਵਾਲੇ ਬਾਗ਼ ਦੀ 100
ਵੀਂ ਵਰੇਗੰਢ ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰਕਾਸ਼ਿਤ ਕੀਤੀ ਸੀ। ਇਹ
ਪੁਸਤਕ ਅੰਗਰੇਜ਼ ਸਾਮਰਾਜ ਦੀ ਹਿੰਦੁਸਤਾਨ ਨੂੰ ਲੁੱਟਣ ਵਾਲੀ ਨੀਤੀ ਦੇ ਪਾਜ
ਉਘੇੜਦੀ ਹੈ। ਇਸ ਪੁਸਤਕ ਵਿੱਚ ਅੰਗਰੇਜ਼ਾਂ ਦੀ ਲੋਕ ਮਾਰੂ ਨੀਤੀ ਦੀ ਬੜੀ
ਬਾਰੀਕੀ ਨਾਲ ਘੋਖ ਕੀਤੀ ਗਈ ਹੈ। ਇਹ ਪੁਸਤਕ ਬਾਬਾ ਭਗਤ ਸਿੰਘ ਬਿਲਗਾ ਬੁੱਕ
ਸਟਾਲ ਜੋ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿੱਚ ਚਲਦਾ ਹੈ ਉਥੋਂ ਮਿਲਦੀ
ਹੈ। |

ਜ਼ਿਲ੍ਹਾ ਹੁਸ਼ਿਆਰਪੁਰ ਦੇ
ਸੁਤੰਤਰਤਾ ਸੰਗਰਾਮੀਆਂ ਦੀਆਂ ਜੀਵਨੀਆਂ ਵਾਲੀ ਪੁਸਤਕ ਮੈਨੂੰ ਗੁਰਦੀਪ ਕੋਲ਼ੋਂ
ਮਿਲੀ। ਪਰ ਮੈਨੂੰ ਉਸ ਪੁਸਤਕ ਦਾ ਨਾ ਕੋਈ ਲੇਖਕ ਮਿਲਿਆ ਤੇ ਨਾ ਕੋਈ ਛਾਪਣ
ਵਾਲੀ ਕਮੇਟੀ। ਮੈਨੂੰ ਲੱਗਦਾ ਇਹ ਕਿਤਾਬ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਛਿਪਵਾਈ
ਹੈ। ਠੀਕ ਮਿਲ ਗਿਆ ਪੰਜਾਬ ਸਰਕਾਰ ਨੇ ਛਿਪਵਾਈ ਹੈ।ਮੈਨੂੰ ਬਹੁਤ ਵੱਧੀਆ
ਲੱਗਾ। ਪਹਿਲਾਂ ਮੈਂ ਕਦੀ ਇਸ ਤਰ੍ਹਾਂ ਵੇਖਿਆ ਨਹੀਂ ਹੈ। ਗਿਆਨੀ ਜ਼ੈਲ
ਸਿੰਘ ਮੁੱਖ ਮੰਤਰੀ ਨੇ ਇਸ ਨੇਕ ਕਾਰਜ ਨੂੰ ਸਲਾਇਆ ਤੇ ਡਿਪਟੀ ਕਮਿਸ਼ਨਰ ਵੀ
ਕੇ ਖੰਨਾ ਨੇ ਵੀ। ਸ੍ਰੀ ਮਤੀ ਇੰਦਰਾ ਗਾਂਧੀ ਉਸ ਵਕਤ ਪ੍ਰਧਾਨ ਮੰਤਰੀ ਸੀ
ਕਿ ਨਹੀਂ ਮੈਂ ਘੋਖਿਆ ਨਹੀਂ ਉਸ ਨੇ ਵੀ ਇਸ ਨੇਕ ਕਾਰਜ ਦੀ ਸਲਾਹਨਾ ਕੀਤੀ
ਹੈ। ਪੁਸਤਕ ਬਹੁਤ ਜਾਣਕਾਰੀ ਭਰਪੂਰ ਹੈ ਮੇਰੀ ਜਾਣਕਾਰੀ ਵਿੱਚ ਤੇ ਇਸ
ਪੁਸਤਕ ਨੇ ਅਥਾਹ ਵਾਧਾ ਕੀਤਾ ਹੈ। |

ਪੁਸਤਕ ਸਾਕਾ ਕਾਮਾਗਾਟਾਮਾਰੂ
ਸੋਹਣ ਸਿੰਘ ਜੋਸ਼
"ਕਾਮਾਗਾਟਾਮਾਰੂ ਇੱਕ ਵਿਅਕਤੀਗਤ ਕਾਰੋਬਾਰੀ ਉੱਦਮ ਸੀ ਤੇ
ਸ਼ੁਰੂ ਇਸ ਦਾ ਸਿਆਸਤ ਨਾਲ ਕੋਈ ਲਾਗਾ - ਦੇਗਾ ਨਹੀਂ
ਸੀ। ਪਰ ਜਿਵੇਂ ਜਿਵੇਂ ਘਟਨਾਵਾਂ ਵਾਪਰਦੀਆਂ ਗਈਆਂ ਇਹ ਇੱਕ ਬੜੇ ਮਹੱਤਵ ਦਾ
ਮੁੱਦਾ ਬਣ ਗਿਆ। ਇਹ ਉੱਦਮ ਬਰਤਾਨਵੀ ਸਾਮਰਾਜ ਦੀ ਇੱਕ ਬਸਤੀ ਬ੍ਰਿਟਿਸ਼
ਕੋਲੰਬੀਆ ਦੇ ਸੰਘਰਸ਼ ਦੀ ਨਿਰੰਤਰਤਾ ਵਿੱਚ ਸੀ --- ਕਾਮਾਗਾਟਾਮਾਰੂ ਦੇ
ਮੁਸਾਫ਼ਰ ਸਿਆਸੀ ਲੋਕ ਨਹੀਂ ਸਨ ਤੇ ਨਾ ਹੀ ਜਹਾਜ਼ ਭਾੜੇ 'ਤੇ ਕਰਨ ਵਾਲਾ
ਸਿਆਸੀ ਲੀਡਰ ਸੀ। ਉਨ੍ਹਾਂ ਵਿੱਚੋਂ ਬਹੁਤੇ ਸਾਬਕਾ ਫੌਜੀ ਸਨ ਜਿਹੜੇ
ਬਰਤਾਨਵੀ ਸਾਮਰਾਜ ਦੇ ਪਾਸਾਰ ਲਈ ਜਾਨਾਂ ਹੂਲ ਕੇ ਲੜੇ ਸਨ ਤੇ ਬਰਤਾਨਵੀ
ਸਰਕਾਰ ਦੀ ਸੇਵਾ ਕੀਤੀ ਸੀ।" |

ਗਦਰੀ ਦੇਸ਼ ਭਗਤ ਕੇਸਰ ਪਿੰਡ
ਠੱਠਗੜ੍ਹ, ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਤੇ ਗਦਰ ਪਾਰਟੀ ਦੇ ਬਾਨੀਆਂ ਚੋਂ
ਇੱਕ ਸਨ। ਵਿਦੇਸ਼ ਵਿੱਚ ਗਏ ਉਹ ਕੰਮ ਕਾਰ ਲਈ ਸਨ ਪਰ ਜੁੱਟ ਗਏ ਦੇਸ਼ ਦੀ
ਆਜ਼ਾਦੀ ਲਈ। ਉਹ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ
ਮੀਤ ਪ੍ਰਧਾਨ ਸਨ। ਉਹ ਕੋਰੀਆ ਨਾਮੀ ਸਮੁੰਦਰੀ ਜਹਾਜ਼ ਰਾਹੀਂ ਪਹਿਲੇ ਜਥੇ
ਨਾਲ ਹਿੰਦੁਸਤਾਨ ਪਹੁੰਚੇ ਪਰ ਜਹਾਜ਼ ਤੋਂ ਉਤਰਦਿਆਂ ਸਾਰ ਹੀ ਅੰਗਰੇਜ਼ਾਂ
ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਪਹਿਲੇ ਲਾਹੌਰ ਸਾਜ਼ਿਸ਼
ਕੇਸ ਵਿੱਚ ਪਹਿਲਾਂ ਮੌਤ ਦੀ ਸਜ਼ਾ ਹੋਈ ਫਿਰ ਹਾਕਮਾਂ ਨੇ ਉਮਰ ਕੈਦ ਵਿੱਚ
ਤਬਦੀਲ ਕਰ ਦਿੱਤੀ। ਇੰਨਾਂ ਦੇ ਜੀਵਨ ਦੀ ਖੋਜ ਪਿਰਥੀਪਾਲ ਸਿੰਘ ਮਾੜੀਮੇਘਾ
ਦੇ ਸਹਿਯੋਗ ਨਾਲ ਚੁਰੰਜੀ ਲਾਲ ਕੰਗਣੀਵਾਲ ਨੇ ਪੂਰੀ ਕੀਤੀ ਜੋ ਪੁਸਤਕ ਦੇ
ਰੂਪ ਵਿੱਚ ਪਾਠਕਾਂ ਦੇ ਸਨਮੁੱਖ ਹੈ। |
23 ਅਗਸਤ ਲਈ
ਵਿਸ਼ੇਸ਼
ਪਰਜਾ ਮੰਡਲ ਦੇ ਪ੍ਰਧਾਨ ਕਾਮਰੇਡ
ਜੰਗੀਰ ਸਿੰਘ ਜੋਗਾ ਦਾ ਅਧਿਆਇ
ਪ੍ਰਸਿੱਧ ਕਮਿਉਨਿਸਟ ਜੰਗੀਰ ਸਿੰਘ ਜੋਗਾ ਨੇ 22 ਸਾਲ
ਦੇ
ਕਰੀਬ ਜੇਲ੍ਹ ਵਿੱਚ ਗੁਜ਼ਾਰੇ । ਉਨ੍ਹਾਂ ਦਾ ਜਨਮ 11 ਅਕਤੂਬਰ 1908 ਨੂੰ
ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ। ਉਹ 8 ਭੈਣ ਭਰਾ ਸਨ। ਉਨ੍ਹਾਂ ਦੇ
ਪਿਤਾ ਉੱਤਮ ਸਿੰਘ ਸਿੰਘਾਪੁਰ ਤੋਂ ਹਿੰਦੁ ਨੂੰ 'ਗ਼ਦਰ' ਅਖਬਾਰ ਦਾ ਬੰਡਲ
ਲਿਆ ਰਹੇ ਸਨ ਤੇ ਬੰਡਲ ਫੜਿਆ ਗਿਆ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਇੱਕ ਸਾਲ
ਲਈ ਪਿੰਡ ਵਿੱਚ ਨਜ਼ਰਬੰਦ ਕਰ ਦਿੱਤਾ । ਕਾਮਰੇਡ ਜੋਗਾ ਜੀ ਦੇ ਵੱਡੇਰਿਆਂ
ਵਿਚੋਂ ਬਾਬਾ ਸ਼ਾਮ ਸਿੰਘ ਨੂੰ ਅੰਗਰੇਜ਼ਾਂ ਨੇ ਮਲੇਰਕੋਟਲੇ ਦੀ ਧਰਤੀ ਤੇ
ਤੋਪ ਦੇ ਗੋਲਿਆਂ ਨਾਲ ਮੌਤ ਦੇ ਘਾਟ ਉਤਾਰਿਆ ਸੀ।
ਜੰਗੀਰ ਸਿੰਘ ਜੋਗਾ ਸਕੂਲ ਵਿੱਚ ਪੜਦਿਆਂ ਹੀ ਆਜ਼ਾਦੀ
ਸੰਗਰਾਮ ਵਿੱਚ ਕੁੱਦ ਪਏ ਸਨ। ਨਾਮਿਲਵਰਤਨ ਅੰਦੋਲਨ ਵਿੱਚ ਉਨ੍ਹਾਂ ਨੇ 6
ਮਹੀਨੇ ਕੈਦ ਕੱਟੀ ਸੀ। ਉਨ੍ਹਾਂ ਨੇ ਕਾਂਗਰਸ, ਅਕਾਲੀ,ਪਰਜਾ ਮੰਡਲ ਤੇ ਕਿਰਤੀ
ਲਹਿਰ ਦੀਆਂ ਮੋਹਰਲੀਆਂ ਕਤਾਰਾਂ ਵਿੱਚ ਕੰਮ ਕੀਤਾ । ਰਜਵਾੜਾਸ਼ਾਹੀ ਤੇ
ਬਿਸਵੇਦਾਰੀ ਵਿਰੁੱਧ ਉਨ੍ਹਾਂ ਨੇ ਜੁਝਾਰੂ ਘੋਲ ਲੜੇ। ਉਹ ਕਿਸਾਨ ਸਭਾ ਦੇ
ਉੱਚ ਅਹੁਦਿਆਂ ਤੇ ਕੰਮ ਕਰਦੇ ਰਹੇ। ਅੰਗਰੇਜ਼ਾਂ ਨੇ ਉਨ੍ਹਾਂ ਕੋਲੋਂ
ਜ਼ੈਲਦਾਰੀ ਖੋ ਕੇ ਸਾਰੀ ਜਾਇਦਾਦ ਕੁਰਕ ਕਰ ਦਿੱਤੀ। ਆਪ 1938 ਵਿੱਚ
ਕਮਿਉਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ।
>>> Contd. reading>>> |

ਗਦਰੀ ਤੇ ਕਾਮਾ ਲਿਖਤ ਕੇਸਰ ਸਿੰਘ ਦੀ ਬਹੁਤ
ਜਾਣਕਾਰੀ ਭਰਪੂਰ। ਇਹ ਪੁਸਤਕ ਮੇਰੇ ਹੱਥ ਲੱਗੀ ਸੀ ਪੀ ਆਈ ਦੇ ਗੜ੍ਹਸ਼ੰਕਰ
ਵਿਖੇ ਉਸਰੇ ਦਫ਼ਤਰ ਚੋਂ। ਮੈਂ ਉਥੇ ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ
ਕਰਾਉਣ ਗਿਆ ਸੀ। ਮੈਂ ਜੁੰਮੇਵਾਰ ਕਾਮਰੇਡ ਨੂੰ ਪੁੱਛਿਆ ਕਿ ਇਹ ਕਿਤਾਬਾਂ
ਕਿੰਨੇ ਇਥੇ ਸਜਾਈਆਂ ਹਨ। ਉਨ੍ਹਾਂ ਦੇ ਮੁਤਾਬਕ ਇਹ ਮਹਾਨ ਕੰਮ ਸ਼ਹੀਦ
ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਦਾ ਹੈ। ਹੋਰ ਵੀ ਬਹੁਤ ਗਿਆਨ ਭਰਪੂਰ
ਕਿਤਾਬਾਂ ਸੱਜੀਆਂ ਹੋਈਆਂ ਸਨ ਮੈਂ ਉਨ੍ਹਾਂ ਵਿੱਚੋਂ ਕਾਮਰੇਡ ਨੂੰ ਪੁੱਛ ਕੇ
ਉਕਤ ਲਿਖਤ ਲੈ ਆਇਆ ਜਦੋਂ ਪੁਸਤਕ ਪੜ੍ਹੀ ਤਾਂ ਗਿਆਨ ਵਿੱਚ ਅਥਾਹ ਵਾਧਾ
ਹੋਇਆ। |
14 ਅਗਸਤ ਲਈ ਵਿਸ਼ੇਸ਼
ਮਹਾਨ ਦੇਸ਼ ਭਗਤ ਗ਼ਦਰੀ
ਈਸ਼ਰ ਸਿੰਘ
ਮਹਾਨ ਦੇਸ਼ ਭਗਤ ਗ਼ਦਰੀ ਈਸ਼ਰ ਸਿੰਘ
ਦੇ ਬਾਪ ਦਾ ਨਾਮ ਭਾਈ ਜਿੰਦ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਚੰਦ ਕੌਰ ਸੀ।
ਆਪ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਜਨਵਰੀ 1878 ਨੂੰ ਪਿੰਡ ਮਰਹਾਣਾ
ਜ਼ਿਲ੍ਹਾ ਤਰਨਤਾਰਨ ਵਿੱਚ ਜਨਮੇਂ ਸਨ। ਆਪ ਨੇ ਗੁਰਮੁਖੀ ਦੀ ਵਿਦਿਆ ਪਿੰਡ
ਦੇ ਤੇ ਤਰਨਤਾਰਨ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ। ਆਪ ਛੋਟੀ ਉਮਰੇ ਹੀ
ਗੁਰਬਾਣੀ ਦੇ ਸੰਵਾਦ ਰਚਾਉਣ ਲੱਗ ਪਏ। ਆਪ ਜੀ ਦੀ ਸ਼ਾਦੀ ਬੀਬੀ ਹਰ ਕੌਰ
ਪਿੰਡ ਖ਼ਾਨਪੁਰ ਜ਼ਿਲ੍ਹਾ ਜਲੰਧਰ ਨਾਲ ਹੋਈ।
ਆਪ ਜੀ ਨੇ ਇਕੱਲਾ ਗਦਰ ਪਾਰਟੀ ਵਿੱਚ ਹੀ ਕੰਮ ਨਹੀਂ
ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ
ਕਮਿਉਨਿਸਟ ਪਾਰਟੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਆਪ ਸੁਦ੍ਰਿੜ ਸਿੱਖ
ਹੋਣ ਦੇ ਨਾਲ ਨਾਲ ਹਰ ਫ਼ਿਰਕੇ ਦੇ ਮਨੁੱਖ ਦਾ ਸਤਿਕਾਰ ਕਰਦੇ ਸਨ। ਉਹ ਇਹ
ਜਾਣ ਚੁੱਕੇ ਸਨ ਕੇ ਇਕੱਲਾ ਸਿੱਖ ਫਿਰਕਾ ਹੀ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ
ਨਹੀਂ ਕਰਾ ਸਕਦਾ ਸਾਨੂੰ ਦੇਸ਼ ਦੀ ਆਜ਼ਾਦੀ ਲਈ ਜਾਤ, ਧਰਮ,ਨਸਲ ਤੇ
ਇਲਾਕਾਵਾਦ ਤੋਂ ਉੱਪਰ ਉੱਠ ਕੇ ਸਮੂਹਿਕ ਰੂਪ ਵਿੱਚ ਲੜਾਈ ਲੜਨੀ ਪਵੇਗੀ। ਇਸ
ਸੋਚ ਨੂੰ ਲੈ ਕੇ ਬਾਬਾ ਈਸ਼ਰ ਸਿੰਘ ਨੇ ਆਜ਼ਾਦੀ ਦੀ ਲਹਿਰ ਵਿੱਚ ਕੰਮ ਕੀਤਾ
ਅਤੇ ਅੰਗਰੇਜ਼ਾਂ ਦੇ ਜੁਲਮ ਝੱਲੇ।
>>> Contd. reading>>> |
 
ਬਾਬਾ ਸੋਹਣ ਸਿੰਘ ਭਕਨਾ ਜੀ ਦਾ
ਜੀਵਨ ਬੜਾ ਸੰਘਰਸ਼ਮਈ ਹੈ। ਉਹ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਸਨ। ਉਨ੍ਹਾਂ ਨੇ ਜ਼ਿੰਦਗੀ
ਦੇ 26 ਸਾਲ ਜੇਲ੍ਹ ਵਿੱਚ ਗੁਜ਼ਾਰੇ। ਪਰ ਅੰਗਰੇਜ਼ਾਂ ਦੀ ਈਨ ਨਾ ਮੰਨੇ। ਦੇਸ਼ ਦੀ ਆਜ਼ਾਦੀ
ਤੋਂ ਬਾਅਦ ਵੀ ਆਪ ਸਮੂਹਿਕ ਲੋਕਾਂ ਦਾ ਖੁਸ਼ਹਾਲ ਬਣਾਉਣ ਵਾਸਤੇ ਸੰਘਰਸ਼ ਕਰਦੇ ਰਹੇ। ਪਰ
ਉਨ੍ਹਾਂ ਦੀ ਸੋਚ ਦਾ ਸਮਾਜ਼ ਬਣ ਨਾ ਸਕਿਆ। ਦੇਸ਼ ਤੇ ਪੂੰਜੀਵਾਦੀ ਹਕੂਮਤ ਕਾਇਮ ਹੋ ਗਈ।
ਪੂੰਜੀਵਾਦੀ ਵਿਵਸਥਾ ਨਿੱਜੀ ਮੁਨਾਫ਼ੇ ਤੋਂ ਬਗੈਰ ਚੱਲ ਹੀ ਨਹੀਂ ਸਕਦੀ।ਇਸ ਲਈ ਸਮਾਜ ਵਿੱਚ
ਬਰਾਬਰਤਾ ਲਿਆਉਣ ਲਈ ਜੁਵਾਨੀ ਨੂੰ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਥਾਂ ਹਿੰਦੁਸਤਾਨ ਨੂੰ
ਅਮੀਰ ਬਣਾਉਣ ਦੀ ਲੜਾਈ ਲੜਨੀ ਚਾਹੀਦੀ ਹੈ। |
|
|
|
Click here to
View/Search Book available in
Library>>
Click here to
Read Books Online>> |
|

ਬਾਬਾ ਹਰਜਾਪ ਸਿੰਘ ਮਾਹਲਪੁਰ ਦੀ ਇਹ ਲਿਖਤ ਗਦਰ
ਪਾਰਟੀ ਦੇ ਖਾਸ ਕਰਕੇ ਦੂਜੇ ਦੌਰ ਦੇ ਇਤਿਹਾਸ ਦੀ ਇੱਕ ਅਹਿਮ ਦਸਤਾਵੇਜ਼
ਹੈ। ਗ਼ਦਰ ਲਹਿਰ ਬਾਰੇ 1917 ਤੋਂ 1925 ਤੱਕ ਦਾ ਜੋ ਇਤਿਹਾਸ ਇਸ ਕਿਰਤ
ਵਿੱਚ ਆਇਆ ਹੈ ਉਹ ਅਮੁੱਲ ਹੈ ਉਹ ਇਸ ਲਈ ਕਿ ਬਾਬਾ ਹਰਜਾਪ ਸਿੰਘ ਆਪ ਉਸ ਸਮੇਂ
ਗ਼ਦਰ ਪਾਰਟੀ ਦੇ ਪ੍ਰਧਾਨ ਰਹੇ ਸਨ। ਗ਼ਦਰ ਪਾਰਟੀ ਨੇ ਜਿਹੜਾ ਪਹਿਲਾ ਮਾਸਕੋ
ਵਿਖੇ ਮਾਰਕਸਵਾਦ ਦੀ ਸਿਖਿਆ ਲੈਣ ਲਈ ਭੇਜਿਆ ਸੀ ਹਰਜਾਪ ਸਿੰਘ ਉਸਦੇ ਆਗੂ
ਸਨ। ਬਾਬਾ ਹਰਜਾਪ ਸਿੰਘ ਦੀ ਇਹ ਆਪਣੀ ਹੱਥ ਲਿਖਤ ਹੈ ਤੇ ਪੜਨ ਉਪਰੰਤ ਪਤਾ
ਲਗਦਾ ਹੈ ਕਿ ਗ਼ਦਰ ਪਾਰਟੀ ਦਾ ਕੀ ਇਤਿਹਾਸ ਹੈ। ਇਹ ਪੁਸਤਕ ਦੇਸ਼ ਭਗਤ
ਯਾਦਗਾਰ ਕੰਪਲੈਕਸ ਵਿੱਚ ਉਸਰੇ ਬਾਬਾ ਭਗਤ ਸਿੰਘ ਬਿਲਗਾ ਬੁੱਕ ਸਟਾਲ ਤੋਂ
ਮਿਲਦੀ ਹੈ। |
|

ਬਾਬਾ ਗੁੱਜਰ ਸਿੰਘ ਤੇ ਬਾਬਾ ਸੋਹਣ ਸਿੰਘ ਇੱਕੋ
ਪਿੰਡ ਭਕਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਮਪਲ ਹਨ। ਉਨ੍ਹਾਂ ਨੇ ਆਪਣਾ ਸਾਰਾ
ਜੀਵਨ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾਇਆ ਹੈ। ਬਹੁਤ ਸਾਰੇ ਗ਼ਦਰੀ ਬਾਬਿਆਂ
ਵਿੱਚੋਂ ਇੱਕੋ ਸਿਰਨਾਵੇਂ ਹੋਣ ਕਰਕੇ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ
ਪਿੰਡ ਤੋਂ ਹੁੰਦੀ ਹੈ। ਜਦੋਂ ਪਿੰਡ ਭਕਨੇ ਦਾ ਨਾਂ ਜ਼ੁਬਾਨ 'ਤੇ ਆਉਂਦਾ ਹੈ
ਤਾਂ ਬਹੁਤੇ ਲੋਕਾਂ ਦੇ ਦਿਮਾਗ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੇ ਉੱਭਰੇ
ਪ੍ਰਭਾਵਸ਼ਾਲੀ ਅਕਸ ਪਿੱਛੇ ਬਾਬਾ ਗੁੱਜਰ ਸਿੰਘ ਦਾ ਅਕਸ ਸਿਮਟ ਜਾਂਦਾ ਹੈ।
ਪੜਿਆਂ ਪਤਾ ਲਗਦਾ ਹੈ ਕਿ ਬਾਬਾ ਗੁੱਜਰ ਸਿੰਘ ਦੀ ਕੁਰਬਾਨੀ ਬਾਬਾ ਸੋਹਣ
ਸਿੰਘ ਨਾਲੋਂ ਘੱਟ ਨਹੀਂ ਹੈ। ਇਸ ਪੁਸਤਕ ਵਿੱਚ ਬਾਬਾ ਗੁੱਜਰ ਸਿੰਘ ਦਾ
ਜੀਵਨ ਬਿਰਤਾਂਤ ਨਿਖਾਰ ਕੇ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਦੇਸ਼ ਭਗਤ
ਯਾਦਗਾਰ ਹਾਲ ਜਲੰਧਰ ਵਿੱਚ ਬਨੇ ਭਗਤ ਸਿੰਘ ਬਿਲਗਾ ਬੁੱਕ ਸਟਾਲ ਤੋਂ ਮਿਲਦੀ
ਹੈ। |
|

"ਆਜ਼ਾਦੀ
ਦੀਆਂ ਬਰੂਹਾਂ 'ਤੇ --ਆਜਾ਼ਦ ਹਿੰਦ ਫੌਜ ਤੇ ਸੁਭਾਸ਼ ਚੰਦਰ ਬੋਸ" ਪੁਸਤਕ
ਹਰਵਿੰਦਰ ਭੰਡਾਲ ਦੀ ਲਿਖੀ ਹੋਈ ਹੈ।ਉਸ ਨੇ ਬੜੀ ਮਿਹਨਤ ਨਾਲ ਖੋਜ ਇਹ ਲਿਖਤ
ਆਵਾਮ ਲਈ ਪਰੋਸੀ ਹੈ। ਇਹ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਇਹ ਅੰਗਰੇਜ਼ਾਂ
ਖ਼ਿਲਾਫ਼ ਸਿਰਫ਼ ਫ਼ੌਜੀ ਬਗਾਵਤਾਂ ਹੀ ਨਹੀਂ ਸਨ ਇਹ ਰਾਜਨੀਤਕ ਬਗਾਵਤਾਂ ਸਨ।
ਅੰਗਰੇਜ਼ਾਂ ਨੂੰ ਵੰਗਾਰ ਸੀ ਉਹ ਹਿੰਦੁਸਤਾਨ ਨੂੰ ਆਜ਼ਾਦ ਕਰ ਦੇਣ ਨਹੀਂ
ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਹਿੰਦੀ ਫੌਜਾਂ ਲੋਕਾਂ ਨਾਲ ਲੈਂਦੀਆਂ
ਹੋਇਆਂ ਸੱਚ ਮੁੱਚ ਦੀ ਬਗ਼ਾਵਤ ਤੇ ਉੱਤਰ ਆਉਣਗੀਆਂ। |
|

ਉੱਘੇ ਆਜ਼ਾਦੀ ਘੁਲਾਟੀਏ ਰਾਮ ਸਿੰਘ ਮਜੀਠਾ ਦੀ ਕਿਰਤ "ਅੰਮ੍ਰਿਤਸਰ ਦੇ
ਜੁਝਾਰੂ ਸੋਨੇ" ਬਹੁਤ ਪਾਏਦਾਰ ਤੇ ਜਾਣਕਾਰੀ ਭਰਪੂਰ ਹੈ। ਉਨ੍ਹਾਂ ਨੇ ਇਸ
ਕਿਰਤ ਵਿੱਚ ਨਾਮਧਾਰੀ ਕੂਕਾ ਲਹਿਰ, ਗ਼ਦਰ ਪਾਰਟੀ, ਇੰਡੀਅਨ ਨੈਸ਼ਨਲ
ਕਾਂਗਰਸ, ਜਲਿਆਂਵਾਲੇ ਬਾਗ ਦਾ ਸਾਕਾ , ਗੁਰਦੁਆਰਾ ਸੁਧਾਰ ਲਹਿਰ ਅਰਥਾਤ
ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਭਗਤਾਂ ਵਾਲਾ ਸਟੇਸ਼ਨ ਕੇਸ,ਆਈ ਐਨ ਏ,
ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਆਜ਼ਾਦੀ ਦੇ ਪਰਵਾਨੇ, ਜ਼ਿਲ੍ਹਾ
ਅੰਮ੍ਰਿਤਸਰ ਨਾਲ ਸਬੰਧਤ ਆਜ਼ਾਦੀ ਦੇ ਸੂਰਮੇ, ਸੰਖੇਪ ਜੀਵਨੀਆਂ ਅੰਕਿਤ
ਕੀਤੀਆਂ ਹਨ। |
|

ਭਾਗ ਸਿੰਘ ਸੱਜਣ ਉਹ ਕਮਿਉਨਿਸਟ ਸਨ ਜਿਨ੍ਹਾਂ ਨੇ ਮਿਥਿਹਾਸ ਤੇ ਇਤਿਹਾਸਕ ਪਦਾਰਥਵਾਦ
ਪੁਸਤਕ ਵਿੱਚ ਬਹੁਤ ਸੌਖੇ ਸ਼ਬਦਾਂ ਵਿੱਚ ਪੇਸ਼ ਕੀਤਾ ਹੈ। ਜਿਹੜੇ ਲੋਕ ਇਹ ਕਹਿੰਦੇ ਹਨ ਕਿ
ਮਾਰਕਸੀ ਫਲਸਫਾ ਭਾਵ ਦਰਸ਼ਨ ਬੜਾ ਔਖਾ ਹੈ ਇਹ ਆਮ ਵਿਅਕਤੀ ਨਹੀਂ ਸਮਝ ਸਕਦਾ ਜੇ ਉਹ ਭਾਗ
ਸਿੰਘ ਦੀ ਇਹ ਪੁਸਤਕ ਪੜ੍ਹ ਲੈਣ ਤੇ ਉਨ੍ਹਾਂ ਫਿਰ ਇਹ ਪ੍ਰਚਾਰ ਕਰਨਾ ਹੈ ਕਿ ਮਾਰਕਸੀ ਫਲਸਫਾ
ਤੇ ਬਹੁਤ ਸੌਖਾ ਹੈ। ਮੇਰੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਆਪਣੇ ਪਾਠਕਾਂ ਨੂੰ
ਅਪੀਲ ਹੈ ਕਿ ਉਹ ਉਕਤ ਪੁਸਤਕ ਜ਼ਰੂਰ ਪੜ੍ਹਨ। |
|

ਪ੍ਰਸਿੱਧ ਲੇਖਕ ਜਗਜੀਤ ਸਿੰਘ ਦੀ
ਬਹੁਤ ਹੀ ਮਹੱਤਵਪੂਰਨ ਕਿਰਤ 'ਗ਼ਦਰ ਪਾਰਟੀ ਲਹਿਰ' ਬਰੀਕੀ ਨਾਲ ਗ਼ਦਰ ਸੰਘਰਸ਼ ਦੀ ਵਿਆਖਿਆ
ਕਰਦੀ ਹੈ। ਗ਼ਦਰੀ ਦੇਸ਼ ਭਗਤਾਂ ਦੀਆਂ ਹਿੰਦੁਸਤਾਨ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ
ਗਾਥਾ ਨਿਖੇਰ ਕੇ ਲੁਕਾਈ ਸਾਹਮਣੇ ਲਿਆਉਂਦੀ ਹੈ। ਇਹ ਕਿਤਾਬ ਦੇਸ਼ ਭਗਤ ਯਾਦਗਾਰ ਕੰਪਲੈਕਸ
ਜਲੰਧਰ ਵਿੱਚ ਉਸਰੇ 'ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ' ਤੋਂ ਪ੍ਰਾਪਤ ਕੀਤੀ ਜਾ ਸਕਦੀ
ਹੈ। |
|