Latest News & Events

Ajit 2-4-2012

Desh Sewak 2-4-2012

Punjabi Jagran 2-4-2012

Nawan Zamana 2-4-2012

Dainik Jagran 2-4-2012

Dainik Bhaskar 14-4-2012

Ajit 14-4-2012

Punjabi Jagran 14-4-2012

Nawan Zamana 14-4-2012

Nawan Zamana 6-5-2012

Punjabi Tribune 6-5-2012

Desh Sewak 6-5-2012

Jag Bani 6-5-2012

Spokesman 6-5-2012

Nawan Zaman 15-6-2012

Punjabi Tribune 15-6-2012

Nawan Zamana 4-7-2012

ਕਾਲੇ ਕਾਨੂੰਨਾਂ ਖਿਲਾਫ਼ ਕਨਵੈਨਸ਼ਨ ਵੱਲੋਂ ਪਾਸ ਮਤਾ

ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਦੋ ਬਿੱਲ (ਪੰਜਾਬ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2010 ਅਤੇ ਪੰਜਾਬ ਵਿਸ਼ੇਸ਼ ਸੁਰੱਖਿਆ ਗਰੁੱਪ ਬਿੱਲ-2010) ਅਤੇ ਕਾਨੂੰਨਾਂ ‘ਚ ਕੀਤੀਆਂ ਸੋਧਾਂ ਵਾਪਸ ਕਰਾਉਣ ਲਈ ਸਾਂਝੀ ਆਵਾਜ਼ ਉਠਾਉਣ ਵਾਸਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਨਵੈਨਸ਼ਨ ਕੀਤੀ ਗਈ।
ਅੱਜ
15 ਮਾਰਚ 2011 ਨੂੰ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਕਨਵੈਨਸ਼ਨ ਦੀ ਵਿਸ਼ੇਸ਼ਤਾ ਇਹ ਹੈ ਕਿ ਕਮੇਟੀ ਦੇ ਸੱਦੇ ਨੂੰ ਪੰਜਾਬ ਦੀਆਂ ਲੋਕ-ਦਰਦੀ, ਇਨਸਾਫ਼ ਪਸੰਦ, ਜਮਹੂਰੀ-ਇਨਕਲਾਬੀ ਜਥੇਬੰਦੀਆਂ ਅਤੇ ਜਮਹੂਰੀ ਹੱਕਾਂ ਦੀਆਂ ਝੰਡਾ ਬਰਦਾਰ ਸਖ਼ਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਹਥਲੇ ਮਤੇ ਉਪਰ ਆਪਣੀ ਸਹਿਮਤੀ ਪਾਈ।
ਤਾਜ਼ਾ ਪਾਸ ਕੀਤੇ ਕਾਨੂੰਨਾਂ, ਇਨ੍ਹਾਂ ਦੇ ਪਿਛੋਕੜ ਅਤੇ ਭਵਿੱਖ ‘ਚ ਇਨ੍ਹਾਂ ਦੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਗੰਭੀਰ ਵਿਚਾਰਾਂ ਕਰਨ ਉਪਰੰਤ ਕਨਵੈਨਸ਼ਨ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਸਮੇਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਦਲੀਲਾਂ ਨੂੰ ਨਿਰ-ਆਧਾਰ ਅਤੇ ਬੇਤੁਕਾ ਦੱਸਦਿਆਂ ਇਨ੍ਹਾਂ ਨੂੰ ਲੋਕਾਂ ਦੇ ਮੁੱਢਲੇ ਸੰਵਿਧਾਨਕ ਜਮਹੂਰੀ ਅਧਿਕਾਰਾਂ ਉਪਰ ਨੰਗਾ ਚਿੱਟਾ ਛਾਪਾ ਕਰਾਰ ਦਿੰਦਿਆਂ ਦੋ ਟੁੱਕ ਰੱਦ ਕੀਤਾ ਹੈ।
ਕਨਵੈਨਸ਼ਨ ਦਾ ਮੱਤ ਹੈ ਕਿ ਸੰਵਿਧਾਨ ਦੀ ਧਾਰਾ
19, ਭਾਰਤ ਵਾਸੀਆਂ ਨੂੰ ਕੁੱਝ ਬੁਨਿਆਦੀ ਅਧਿਕਾਰ ਦਿੰਦੀ ਹੈ। ਧਾਰਾ 19 ਦੀ ਉਪ ਧਾਰਾ ਏ ਵਿੱਚ ਮਿਲੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਅਧਿਕਾਰਾਂ ਉਪਰ ਤਾਜ਼ਾ ਪਾਸ ਕੀਤੇ ਬਿੱਲ ਸਿੱਧਾ ਹੱਲਾ ਬੋਲਦੇ ਹਨ, ਜਿਨ੍ਹਾਂ ਨੂੰ ਕਦਾਚਿਤ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਕਨਵੈਨਸ਼ਨ ਇਹ ਸਮਝਦੀ ਹੈ ਕਿ ਮੌਲਿਕ ਅਧਿਕਾਰ ਐਵੇਂ ਹਾਸਲ ਨਹੀਂ ਹੋਏ, ਇਨ੍ਹਾਂ ਪਿੱਛੇ ਅਜ਼ਾਦੀ ਸੰਗਰਾਮ ਦਾ ਲੰਮਾ ਅਤੇ ਅਥਾਹ ਕੁਰਬਾਨੀਆਂ ਭਰਿਆ ਇਤਿਹਾਸ ਹੈ।
1857 ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਮਕਾਲੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ, ਆਈ.ਐਨ.ਏ. ਲਹਿਰ ਆਦਿ ਕੌਮੀ ਮੁਕਤੀ ਲਹਿਰਾਂ ਦਾ ਸ਼ਾਨਾਮੱਤਾ ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਲੋਕਾਂ ਅਤੇ ਲੋਕ ਲਹਿਰਾਂ ਉਪਰ ਮੜ੍ਹੇ ਜਾਂਦੇ ਰਹੇ ਕਾਲੇ ਕਾਨੂੰਨਾਂ ਦਾ ਸ਼ਿਕੰਜਾ ਵਗਾਹ ਮਰਨ ਲਈ ਲੋਕ ਆਵਾਜ਼ ਉਠਾਉਂਦੇ ਅਤੇ ਸਿਰੜੀ ਘੋਲ ਕਰਦੇ ਆਏ ਹਨ। ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਕਦਮਾਂ ਨੂੰ ਨਾਕਾਮ ਕਰਦੇ ਆਏ ਹਨ।
ਮਨੁੱਖੀ ਇਤਿਹਾਸ ਵਿੱਚ ਇਹ ਗੱਲ ਸਾਫ਼ ਅਤੇ ਸਪਸ਼ੱਟ ਹੈ ਕਿ ਵਿਚਾਰਾਂ ਦੇ ਪ੍ਰਗਟਾਵੇਂ ਦੀ ਅਜ਼ਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਇਨ੍ਹਾਂ ਦੀ ਰਾਖੀ ਕਰਨਾ ਉਸ ਦਾ ਮੁੱਢਲਾ ਫਰਜ਼ ਹੈ।
ਇਨ੍ਹਾਂ ਆਦਰਸ਼ਾਂ ਅਤੇ ਵਿਰਾਸਤ ਦੀ ਤਾਸੀਰ ਨੂੰ ਸਮਝਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਆਪਣਾ ਫਰਜ਼ ਸਮਝਦੀ ਹੈ ਕਿ ਇਹ ਕਾਲੇ ਕਾਨੂੰਨਾਂ ਦੇ ਸਾਡੇ ਸਮਾਜ ਅਤੇ ਹੱਕ ਸੱਚ ਇਨਸਾਫ਼ ਲਈ ਜੂਝਦੇ ਲੋਕਾਂ ਉਪਰ ਪੈਣ ਵਾਲੇ ਅਸਰਾਂ ਬਾਰੇ ਜਾਗਰੂਕ ਕਰੇ। ਇਹ ਕਾਨੂੰਨ ਵਾਪਸ ਕਰਾਉਣ ਲਈ ਆਪਣੀ ਜਮਹੂਰੀ ਆਵਾਜ਼ ਬੁਲੰਦ ਕਰੇ। ਅੱਜ ਦੀ ਕਨਵੈਨਸ਼ਨ ਇਸ ਦੀ ਹੀ ਇਕ ਅਹਿਮ ਲੜੀ ਹੈ।
ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ‘ਤੇ ਜਿਵੇਂ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਜਮਹੂਰੀ, ਤਰਕਸ਼ੀਲ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਅਤੇ ਸਖ਼ਸੀਅਤਾਂ ਨੇ ਹੁੰਗਾਰਾ ਭਰਿਆ ਹੈ, ਇਹ ਆਪਣੇ ਆਪ ਹੀ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ਖਿਲਾਫ਼ ਲੋਕ ਫ਼ਤਵਾ ਹੈ। ਇਸ ਸਾਂਝੀ ਪ੍ਰਤੀਕਿਰਿਆ ਤੋਂ ਸ਼ਹੀਦ ਭਗਤ ਸਿੰਘ ਵਲੋਂ ਵਿਸ਼ੇਸ਼ ਟ੍ਰਿਬਿਊਨਲ ਨੂੰ
5 ਮਈ 1930 ਨੂੰ ਲਿਖੇ ਖ਼ਤ ਦੇ ਬੋਲਾਂ ਦੀ ਹੀ ਇਕ ਵਾਰ ਫ਼ਿਰ ਪੁਸ਼ਟੀ ਹੁੰਦੀ ਹੈ। ਉਨ੍ਹਾਂ ਲਿਖਿਆ ਸੀ ਕਿ: ਕਾਨੂੰਨ ਮਨੁੱਖ ਵਾਸਤੇ ਹੈ ਨਾ ਕਿ ਮਨੁੱਖ ਕਾਨੂੰਨ ਵਾਸਤੇ।
ਕਨਵੈਨਸ਼ਨ ਇਹ ਸਮਝਦੀ ਹੈ ਕਿ ਕਾਲੇ ਕਾਨੂੰਨਾਂ ਦਾ ਲੰਮਾ ਇਤਿਹਾਸ ਹੈ। ਅੰਗਰੇਜ਼ ਹੁਕਮਰਾਨਾਂ ਨੇ ਪਰੀਵੈਨਟਿਵ ਡਿਟੈਂਸ਼ਨ ਕਾਨੂੰਨ ਬਣਾਇਆ। ਇਸ ਵਿੱਚ ਅੰਗਰੇਜ਼ ਹਕੂਮਤ ਦਾ ਸਿਰਫ਼ ਵਿਰੋਧ ਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਮੁਕੱਦਮਾ ਚਲਾਏ ਜੇਲ੍ਹ ਵਿੱਚ ਸੁੱਟਿਆ ਜਾ ਸਕਦਾ ਸੀ।
ਲੋਕਾਂ ਨੂੰ ਗੁਲਾਮੀ ਦੇ ਜੂਲੇ ਹੇਠ ਰੱਖਣ ਲਈ ਅਜਿਹੇ ਅਨੇਕਾਂ ਕਾਨੂੰਨ ਲੋਕਾਂ ਉਪਰ ਮੜ੍ਹੇ ਜਾਂਦੇ ਰਹੇ। ਇਨ੍ਹਾਂ ਖਿਲਾਫ਼ ਲੜਨ ਦਾ ਵੀ ਲੋਕਾਂ ਦਾ ਸ਼ਾਨਾਮੱਤਾ ਇਤਿਹਾਸ ਹੈ।
1947 ਤੋਂ ਮਗਰੋਂ ਵੀ ਸਮੇਂ-ਸਮੇਂ ਲੋਕਾਂ ਦੀ ਬੇਚੈਨੀ, ਰੋਸ ਅਤੇ ਹੱਕੀ ਆਵਾਜ਼ ਨੂੰ ਜ਼ਬਰ ਦੇ ਜ਼ੋਰ ਨੱਪਣ ਲਈ ਹੋਰ ਵੀ ਭਿਆਨਕ ਕਾਨੂੰਨਾਂ ਦੀ ਜਕੜਬੰਦੀ ਕਰਨ ਦਾ ਨਿਰੰਤਰ ਸਿਲਸਿਲਾ ਸਾਡੇ ਸਭ ਦੇ ਸਾਹਮਣੇ ਹੈ। ਇਨ੍ਹਾਂ ਖਿਲਾਫ਼ ਸੰਘਰਸ਼ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਹੈ।
ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਦੋ ਤਾਜ਼ਾ ਕਾਨੂੰਨ ਇਸ ਦਾ ਹੋਰ ਵੀ ਘਿਨੌਣਾ ਰੂਪ ਹਨ। ਜਿਨ੍ਹਾਂ ਨੂੰ ਵਾਪਸ ਕਰਾਉਣ ਲਈ ਹਰ ਜਮਹੂਰੀ ਸੰਸਥਾ ਅਤੇ ਵਿਅਕਤੀ ਦਾ ਅਹਿਮ ਫਰਜ਼ ਬਣਦਾ ਹੈ।
ਅੱਜ ਦੀ ਕਨਵੈਨਸ਼ਨ ਇਨ੍ਹਾਂ ਬਿੱਲਾਂ ਦੇ ਅਨੇਕਾਂ ਪੱਖਾਂ ਦੇ ਵਿਸਥਾਰ ਵਿਚ ਮਤਿਆਂ ਰਾਹੀਂ ਨਾ ਜਾਂਦੀ ਹੋਈ ਇਹ ਸਮਝਦੀ ਹੈ ਕਿ
ੳ). ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ ਅਸਲ ‘ਚ ਮੁੱਢਲੇ ਜਮਹੂਰੀ ਅਧਿਕਾਰਾਂ ਉਪਰ ਮੁਕੰਮਲ ਰੋਕ ਮੜ੍ਹਦਾ ਹੈ।
ਅ). ਵਿਸ਼ੇਸ਼ ਸੁਰੱਖਿਆ ਗਰੁੱਪ ਬਿੱਲ ਅਸਲ ‘ਚ ਜਮਹੂਰੀ ਲਹਿਰ ਨੂੰ ਦਬਾਉਣ ਲਈ ਕਾਤਲੀ ਗਰੋਹਾਂ ਨੂੰ ਕਾਨੂੰਨੀ ਰੁਤਬਾ ਦੇਣਾ ਅਤੇ ਸੁਪਰ ਸਰਕਾਰ ਦਾ ਸਥਾਨ ਦੇਣਾ ਹੈ।
ੲ). ਇਸਦੇ ਨਾਲ ਹੀ ਭਾਰਤੀ ਜ਼ਾਬਤਾ ਕਾਨੂੰਨ ਵਿੱਚ ਸੋਧ ਕਰਕੇ ਧਾਰਾ
295 ਏ ਅਤੇ 153 ਏ ਜੋੜ ਕੇ ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੋਹਿਆ ਜਾਣਾ ਹੈ।
ਕਨਵੈਨਸ਼ਨ ਦਾ ਵਿਚਾਰ ਹੈ ਕਿ ਇਹ ਸਾਰੇ ਕਦਮ ਸਾਡੇ ਹਾਕਮਾਂ ਵੱਲੋਂ ‘ਦੁਨੀਆਂ ਦੀ ਵੱਡੀ ਜਮਹੂਰੀਅਤ‘ ਦੇ ਕੀਤੇ ਜਾਂਦੇ ਦਾਅਵਿਆਂ ਦੇ ਅਨੁਕੂਲ ਨਹੀਂ।
ਇਸ ਲਈ ਇਹਨਾਂ ਖ਼ਿਲਾਫ਼ ਜਨਤਕ ਪ੍ਰਤੀਕਿਰਿਆ ਹੋਣਾ ਸੁਭਾਵਕ ਅਤੇ ਲਾਜ਼ਮੀ ਹੈ।
ਅੱਜ ਦੀ ਇਕੱਤਰਤਾ ਜ਼ੋਰਦਾਰ ਮੰਗ ਕਰਦੀ ਹੈ ਕਿ ਲੋਕ-ਰਜ਼ਾ ਨੂੰ ਪੜ੍ਹਦਿਆਂ ਪੰਜਾਬ ਵਿਧਾਨ ਸਭਾ ਨੂੰ ਕਾਲੇ ਕਾਨੂੰਨ ਮੜ੍ਹਨ ਦਾ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

ਨੋਟ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ
15 ਮਾਰਚ, 2011 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ‘ਚ ਕਾਲੇ ਕਾਨੂੰਨਾਂ ਖਿਲਾਫ਼ ਹੋਈ ਕਨਵੈਨਸ਼ਨ ‘ਚ ਇਹ ਮਤਾ ਕਮੇਟੀ ਵੱਲੋਂ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਨੇ ਪੇਸ਼ ਕੀਤਾ ਗਿਆ, ਜਿਸਨੂੰ ਭਗਤਰੀ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਅਤੇ ਕਨਵੈਨਸ਼ਨ ‘ਚ ਸਮੂਹ ਹਾਜ਼ਰੀਨ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕੀਤਾ।

ਪ੍ਰੈਸ ਨੋਟ

ਜਲੰਧਰ: 15 ਮਾਰਚ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ‘ਤੇ ਜੁੜੀਆਂ ਦਰਜਨਾਂ ਜੱਥੇਬੰਦੀਆਂ ਅਤੇ ਜਮਹੂਰੀਅਤ ਪਸੰਦ ਸ਼ਖਸੀਅਤਾਂ ਨੇ ਸੂਬਾਈ ਕਨਵੈਨਸ਼ਨ ਅਤੇ ਸ਼ਹਿਰ ‘ਚ ਰੋਸ ਵਿਖਾਵਾ ਕਰਕੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਤਾਜ਼ਾ ਦੋ ਬਿੱਲਾਂ (ਸਰਕਾਰੀ ਅਤੇ ਨਿੱਜੀ ਸੰਪਤੀ ਦਾ ਨੁਕਸਾਨ ਰੋਕੂ ਬਿੱਲ, ਨਿੱਜੀ ਸੁਰੱਖਿਆ ਗਾਰਡ ਬਿੱਲ ਅਤੇ ਪਾਸ ਕੀਤੀਆਂ ਸੋਧਾਂ ਧਾਰਾ 295 ਏ ਅਤੇ 153 ਏ) ਨੂੰ ਮੁਢਲੇ ਸੰਵਿਧਾਨਕ ਅਧਿਕਾਰਾਂ ਅਤੇ ਮਨੁੱਖ ਦੇ ਜਨਮ ਸਿੱਧ ਮੌਲਿਕ ਅਧਿਕਾਰਾਂ ਵਿਰੋਧੀ ਕਰਾਰ ਦਿੰਦਿਆਂ ਦੋ ਟੁੱਕ ਰੱਦ ਕਰ ਦਿੱਤਾ ਹੈ।
ਦੇਸ਼ ਭਗਤ ਯਾਦਗਾਰ ਹਾਲ ਦੇ ਖਚਾ ਖਚ ਭਰੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ‘ਚ ਜੁੜੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਸਾਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ ਸੰਸਥਾਵਾਂ ਅਤੇ ਨਾਮਵਰ ਸ਼ਖਸੀਅਤਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤਿਆਂ ‘ਚ ਕਿਹਾ ਹੈ ਕਿ ਅੰਗਰੇਜ਼ ਹੁਕਮਰਾਨਾਂ ਵੱਲੋਂ ਭਾਰਤੀ ਲੋਕਾਂ ਨੂੰ ਗ਼ੁਲਾਮੀ ਦੇ ਜੂਲੇ ਹੇਠ ਨੱਪੀ ਰੱਖਣ ਅਤੇ ਉਨ੍ਹਾਂ ਦੀ ਹੱਕੀ ਅਤੇ ਜਾਇਜ਼ ਆਵਾਜ਼ ਦੇ ਗਲ ਗੂਠਾ ਦੇਣ ਲਈ ਸਮੇਂ ਸਮੇਂ ਘੜੇ ਜਾਂਦੇ ਕਾਲੇ ਕਾਨੂੰਨਾਂ ਦੀ ਹੀ ਲਿਬਾਸ-ਬਦਲੀ ਕਰਕੇ ਅਤੇ ਹੋਰ ਵੀ ਘਿਨੌਣੀ ਜਕੜਬੰਦੀ ਕੀਤੀ ਜਾ ਰਹੀ ਹੈ। ਕਨਵੈਨਸ਼ਨ ‘ਚ ਪਾਸ ਮਤੇ ‘ਚ ਮੰਗ ਕੀਤੀ ਗਈ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਨ ਵਾਸਤੇ ਜੇਕਰ ਪੰਜਾਬ ਸਰਕਾਰ ਅਤੇ ਗਵਰਨਰ ਪੰਜਾਬ ਨੇ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਪੰਜਾਬ ਅੰਦਰ ਵਿਆਪਕ ਅਤੇ ਤਿੱਖੇ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਕਨਵੈਨਸ਼ਨ ਦੇ ਮਨੋਰਥ ਅਤੇ ਇਸ ਦੀ ਰੂਪ ਰੇਖਾ ਬਾਰੇ ਮੁਢਲੇ ਸ਼ਬਦ ਬੋਲਦਿਆਂ ਮੰਚ ਸੰਚਾਲਕ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਮਾਨਵੀ ਅਧਿਕਾਰਾਂ ਲਈ ਅਜ਼ਾਦੀ ਸੰਗਰਾਮੀਆਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਅੱਜ ਉਸ ਇਤਿਹਾਸ ਨੂੰ ਪੁੱਠਾ ਗੇੜਾ ਦੇਣ, ਲੋਕਾਂ ਉਪਰ ਆਰਥਕ ਬੋਝ ਦੇ ਪਹਾੜ ਲੱਦਣ ਅਤੇ ਉਹਨਾਂ ਦੀ ਜਮਹੂਰੀ ਆਵਾਜ਼ ਨੱਪਣ ‘ਤੇ ਤੁਲੇ ਹਾਕਮਾਂ ਨੂੰ ਇਹ ਕਾਲੇ ਕਾਨੂੰਨ ਰੱਦੀ ਦੀ ਟੋਕਰੀ ‘ਚ ਸੁੱਟਣ ਲਈ ਮਜ਼ਬੂਰ ਕਰਨ ਵਾਸਤੇ ਅੱਜ ਦੀ ਕਨਵੈਨਸ਼ਨ ਸਾਂਝਾ ਲੋਕ ਫਤਵਾ ਅਤੇ ਲੋਕਾਂ ਦੇ ਨਿਰੰਤਰ ਸੰਗਰਾਮ ਦਾ ਐਲਾਨ ਹੈ।
ਮੰਚ ਉਪਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਦਰਬਾਰਾ ਸਿੰਘ ਢਿੱਲੋਂ (ਪ੍ਰਧਾਨ), ਨੌਨਿਹਾਲ ਸਿੰਘ (ਮੀਤ ਪ੍ਰਧਾਨ), ਡਾ. ਰਘਬੀਰ ਕੌਰ (ਜਨਰਲ ਸਕੱਤਰ), ਰਘਬੀਰ ਸਿੰਘ ਛੀਨਾ (ਖਜ਼ਾਨਚੀ) ਤੋਂ ਇਲਾਵਾ ਕਨਵੈਨਸ਼ਨ ‘ਚ ਸ਼ਾਮਲ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧ ਪ੍ਰਗਟ ਸਿੰਘ ਜਾਮਾਰਾਏ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਕੁਲਵੰਤ ਸਿੰਘ ਸੰਧੂ (ਜਮਹੂਰੀ ਕਿਸਾਨ ਸਭਾ ਪੰਜਾਬ), ਗੁਰਨਾਮ ਸਿੰਘ ਦਾਊਦ (ਦਿਹਾਤੀ ਮਜ਼ਦੂਰ ਸਭਾ), ਸੁਖਦੇਵ ਸਿੰਘ ਕੋਕਰੀ ਕਲਾਂ (ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ), ਜੋਰਾ ਸਿੰਘ ਨਸਰਾਲੀ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਹਰਜਿੰਦਰ ਸਿੰਘ (ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ), ਹੰਸਾ ਸਿੰਘ (ਪੰਜਾਬ ਲੋਕ ਸਭਿਆਚਾਰਕ ਮੰਚ), ਅਮਰੀਕ ਸਿੰਘ (ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ.ਸੀ.ਐਫ.), ਕੰਵਲਪ੍ਰੀਤ ਸਿੰਘ ਪੰਨੂ (ਕਿਸਾਨ ਸੰਘਰਸ਼ ਕਮੇਟੀ ਪੰਜਾਬ), ਸਮਰ ਪ੍ਰਤਾਪ ਸਿੰਘ (ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ), ਸੁਮੀਤ ਸਿੰਘ (ਤਰਕਸ਼ੀਲ ਸੁਸਾਇਟੀ ਪੰਜਾਬ), ਸਤਨਾਮ ਸਿੰਘ ਪੰਨੂ (ਕਿਸਾਨ ਸੰਘਰਸ਼ ਕਮੇਟੀ ਪੰਜਾਬ), ਭੁਪਿੰਦਰ ਸਿੰਘ ਲੌਂਗੋਵਾਲ (ਨੌਜਵਾਨ ਭਾਰਤ ਸਭਾ), ਤਰਸੇਮ ਪੀਟਰ (ਪੇਂਡੂ ਮਜ਼ਦੂਰ ਯੂਨੀਅਨ), ਗੁਰਮੁਖ ਸਿੰਘ ਮਾਨ (ਪੰਜਾਬ ਸਟੂਡੈਂਟਸ ਯੂਨੀਅਨ), ਹਰਦੇਵ ਸਿੰਘ ਸੰਧੂ (ਕਿਰਤੀ ਕਿਸਾਨ ਯੂਨੀਅਨ), ਗੁਰਮੀਤ ਬਖ਼ਤਪੁਰ (ਇਫੂਟ), ਪ੍ਰਮੋਦ ਕੁਮਾਰ (ਟੀ.ਐਸ.ਯੂ.), ਜਸਮੰਗਲ ਸਿੰਘ (ਨਾਰਦਰਨ ਰੇਲਵੇ ਮੈਨਜ਼ ਯੂਨੀਅਨ), ਨਾਹਰ ਸਿੰਘ ਭਾਈਰੂਪਾ (ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ), ਜ਼ਿਕਰਯੋਗ ਹੈ ਕਿ ਇਸ ਕਨਵੈਨਸ਼ਨ ‘ਚ ਕਮੇਟੀ ਦੇ ਅਹੁਦੇਦਾਰਾਂ ਸਮੇਤ ਕਮੇਟੀ ਮੈਂਬਰ ਅਜਮੇਰ ਸਿੰਘ, ਮੰਗਤ ਰਾਮ ਪਾਸਲਾ, ਕਾ. ਗੁਰਮਤੀ ਸਿੰਘ ਢੱਡਾ, ਭਗਤ ਸਿੰਘ ਝੁੱਗੀਆਂ, ਪ੍ਰੋ. ਵਰਿਆਮ ਸਿੰਘ ਸੰਧੂ, ਕਾਮਰੇਡ ਰਾਜੇਸ਼ਵਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਬਲਵੀਰ ਕੌਰ ਬੁੰਡਾਲਾ ਤੇ ਬਲਦੇਵ ਸਿੰਘ ਰਸੂਲਪੁਰ (ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ) ਅਤੇ ਅਮਰੀਕ ਸਿੰਘ ਕਾਹਲੋਂ (ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ) ਵੀ ਸਸ਼ੋਭਿਤ ਸਨ। ਉਨ੍ਹਾਂ ਸਮੇਤ ਵਿਸ਼ਾਲ ਇਕੱਠ ‘ਚ ਜੁੜੇ ਲੋਕਾਂ ਨੇ ‘ਕਾਲੇ ਕਾਨੂੰਨ ਵਾਪਸ ਲਓ‘ ਉਕਰੇ ਸ਼ਬਦਾਂ ਵਾਲੇ ਕਾਲੇ ਬੈਜ਼ ਲਗਾ ਰੱਖੇ ਸਨ। ਇਸ ਮੌਕੇ ‘ਤੇ ਗੁਰਮੀਤ ਬਖ਼ਤਪੁਰ, ਮਾਸਟਰ ਰਘਬੀਰ ਸਿੰਘ ਅਤੇ ਸੁਮੀਤ ਨੇ ਕਾਲੇ ਕਾਨੂੰਨਾਂ ਦੇ ਅਸਰਾਂ ਅਤੇ ਸਾਂਝੇ ਸੰਘਰਸ਼ ਬਾਰੇ ਵਿਚਾਰ ਪੇਸ਼ ਕੀਤੇ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਜਿਥੇ ਸਮੂਹ ਜੱਥੇਬੰਦੀਆਂ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ ਉਥੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਇਹ ਕਾਲੇ ਬਿੱਲ ਵਾਪਸ ਨਹੀਂ ਲਏ ਜਾਂਦੇ, ਦੇਸ਼ ਭਗਤ ਯਾਦਗਾਰ ਕਮੇਟੀ ਸਮੇਂ ਸਮੇਂ ਆਪਣੇ ਸਮਾਗਮਾਂ ‘ਚ ਢੁੱਕਵੀਆਂ ਵਿਧੀਆਂ ਰਾਹੀਂ ਆਪਣਾ ਫਰਜ਼ ਸਮਝਦੀ ਹੋਈ ਲੋਕਾਂ ਨੂੰ ਇਨ੍ਹਾਂ ਬਿੱਲਾਂ ਦੇ ਲੋਕ-ਵਿਰੋਧੀ ਮਨੋਰਥਾਂ ਬਾਰੇ ਅਤੇ ਇਹਨਾਂ ਨੂੰ ਵਾਪਸ ਕਰਾਉਣ ਲਈ ਆਵਾਜ਼ ਉਠਾਉਣ ਬਾਰੇ ਚੇਤਨ ਕਰਨ ਲਈ ਆਪਣੀ ਭੂਮਿਕਾ ਅਦਾ ਕਰਦੀ ਰਹੇਗੀ। ਉਨ੍ਹਾਂ ਆਪਣੀ ਗੱਲ ਪਬਲਿਕ ਸੇਫ਼ਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਮੌਕੇ ‘ਬੋਲਿਆਂ ਨੂੰ ਸੁਣਾਉਣੀ ਕਰਦੀ ਗਰਜ਼ਵੀ ਆਵਾਜ਼‘ ਇਤਿਹਾਸਕ ਹਵਾਲਿਆਂ ਨਾਲ ਉਭਾਰੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਕਾਨੂੰਨ, ਮਨੁੱਖ ਲਈ ਹੈ ਨਾ ਕਿ ਮਨੁੱਖ ਕਾਨੂੰਨ ਲਈ।
ਅੱਜ ਦੀ ਕਨਵੈਨਸ਼ਨ ਨੂੰ ਮੁੱਖ ਤੌਰ ‘ਤੇ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਸਾਮਰਾਜੀ ਗੁਲਾਮੀ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਜਿਨ੍ਹਾਂ ਮਹਾਨ ਸੰਗਰਾਮੀਆਂ ਨੇ ਲਹੂ ਵੀਟਵਾਂ ਸੰਗਰਾਮ ਲੜਿਆ, ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਅਸਲ ‘ਚ ਉਨ੍ਹਾਂ ਕੁਰਬਾਨੀਆਂ ਦਾ ਅਪਮਾਨ ਹੈ, ਭਾਵੇਂ ਉਪਰੋਂ ਦਾਅਵੇ ਉਹਨਾਂ ਸ਼ਹੀਦਾਂ ਦਾ ਸਨਮਾਨ ਕਰਨ ਦੇ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਦੀ ਲੰਮੀ ਗਾਥਾ ਗਵਾਹ ਹੈ ਕਿ ਜਦੋਂ ਵੀ ਲੋਕਾਂ ਦੇ ਜੀਣ ਅਤੇ ਜਮਹੂਰੀ ਹੱਕਾਂ ਉਪਰ ਝਪਟਣ ਦਾ ਯਤਨ ਕੀਤਾ ਗਿਆ, ਉਸ ਖਿਲਾਫ਼ ਤਿੱਖੇ ਲੋਕ-ਸੰਗਰਾਮ ਦਾ ਉਠਣਾ ਸੁਭਾਵਕ ਅਤੇ ਲਾਜ਼ਮੀ ਹੈ। ਤਾਜ਼ਾ ਕਾਨੂੰਨਾਂ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਅੰਗਰੇਜ਼ ਹੁਕਮਰਾਨਾਂ ਅਤੇ ਉਸ ਤੋਂ ਬਾਅਦ ਅੱਜ ਤੱਕ ਦੇ ਵੰਨ-ਸੁਵੰਨੇ ਹਾਕਮਾਂ ਵੱਲੋਂ ਮੜ੍ਹੇ ਕਾਨੂੰਨਾਂ ਦਾ ਹੁੰਦਾ ਆਇਆ ਹੈ। ਉਹਨਾਂ ਕਿਹਾ ਕਿ ਡੰਡੇ ਦੇ ਜ਼ੋਰ ਇਤਿਹਾਸ ਦੀ ਸੰਘੀ ਨੱਪਣ ਅਤੇ ਲੋਕਾਂ ਦੀਆਂ ਹੱਕ, ਸੱਚ, ਇਨਸਾਫ਼ ਲਈ ਅੰਗੜਾਈ ਭਰ ਰਹੀਆਂ ਕਿਤੇ ਵਿਆਪਕ ਰੂਪ ਧਾਰ ਰਹੀਆਂ ਲਹਿਰਾਂ ਨੂੰ ਦਬਾਉਣ ਦੇ ਭਰਮ ਦੀ ਫੂਕ ਆਉਣ ਵਾਲਾ ਕੱਲ੍ਹ ਕੱਢ ਦੇਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਕਰਾਇਆ ਗਿਆ ਤਾਂ ਇਨ੍ਹਾਂ ਦੇ ਫੈਲਦੇ ਪੰਜੇ ਹਰੇਕ ਜਮਹੂਰੀ ਵਿਅਕਤੀ ਉਪਰ ਬੇਖੌਫ਼ ਹੋ ਕੇ ਝਪਟਣਗੇ, ਜਿਸਦੀ ਉਘੜਵੀਂ ਮਿਸਾਲ ਵਿਗਿਆਨੀ ਡਾ. ਬਿਨਾਇਕ ਸੇਨ ਨੂੰ ਜੇਲ੍ਹ ਦੀਆਂ ਸੀਖਾਂ ਪਿਛੇ ਡੱਕਣ ਅਤੇ ਕਾਲੇ ਕਾਨੂੰਨਾਂ ਖਿਲਾਫ਼ ਜੂਝਦੀ ਆਇਨ ਐਰੋਮ ਸ਼ਰਮੀਲਾ ਤੋਂ ਪੜ੍ਹੀ ਜਾ ਸਕਦੀ ਹੈ ਜਿਸਨੇ ਰੋਸ ਵਜੋਂ ਬੀਤੇ 10 ਵਰ੍ਹਿਆਂ ਤੋਂ ਅੰਨ ਤਿਆਗ ਰੱਖਿਆ ਹੈ, ਉਸ ਨੂੰ ਜ਼ਬਰੀ ਡੱਕ ਕੇ ਰੱਖਿਆ ਜਾ ਰਿਹਾ ਹੈ। ਅਜੇਹਾ ਵਰਤਾਰਾ ਨਿਕਟ ਭਵਿੱਖ ‘ਚ ਪੰਜਾਬ ਅੰਦਰ ਵੀ ਸਾਹਮਣੇ ਆਏਗਾ ਜੇਕਰ ਅਸੀਂ ਸਾਂਝੇ ਠੋਸ ਉਪਰਾਲੇ ਨਾ ਕੀਤੇ।
ਇਸ ਉਪਰੰਤ ਕਮੇਟੀ ਦੇ ਮੀਤ ਪ੍ਰਧਾਨ ਨੌਨਿਹਾਲ ਸਿੰਘ ਨੇ ਕਨਵੈਨਸ਼ਨ ‘ਚ ਕਮੇਟੀ ਵੱਲੋਂ ਮਤਾ ਪੇਸ਼ ਕੀਤਾ, ਜਿਸ ਨੂੰ ਸਮੂਹ ਜੱਥੇਬੰਦੀਆਂ ਅਤੇ ਭਰੇ ਪੰਡਾਲ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਾਸ ਕਰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨ ਫੌਰੀ ਰੱਦ ਕੀਤੇ ਜਾਣ।
ਮਤੇ ‘ਚ ਇਹ ਵੀ ਕਿਹਾ ਗਿਆ ਕਿ ਰੋਲਟ ਐਕਟ, ਪਬਲਿਕ ਸੇਫ਼ਟੀ ਬਿੱਲ, ਟਰੇਡ ਡਿਸਪਿਊਟ ਬਿੱਲ ਆਦਿ ਖਿਲਾਫ਼ ਜਿਵੇਂ ਜੱਲ੍ਹਿਆਂ ਵਾਲਾ ਬਾਗ਼ ਅਤੇ ਸ਼ਹੀਦ ਭਗਤ ਸਿੰਘ, ਬੀ.ਕੇ. ਦੱਤ ਵੱਲੋਂ ਬੋਲਿਆਂ ਨੂੰ ਸੁਣਾਉਣ ਲਈ ਗਰਜਵੀਂ ਆਵਾਜ਼ ‘ਚ ਪਰਚੇ ਐਸੰਬਲੀ ‘ਚ ਸੁੱਟੇ ਸਨ, ਅਜੋਕੇ ਹਾਕਮਾਂ ਨੂੰ ਇਤਿਹਾਸ ਦੀ ਇਸ ਆਵਾਜ਼ ਵੱਲ ਕੰਨ ਕਰਦਿਆਂ ਇਹਨਾਂ ਕਾਲੇ ਕਾਨੂੰਨਾਂ ਉਪਰ ਫੌਰੀ ਕਾਟਾ ਮਾਰਨਾ ਚਾਹੀਦਾ ਹੈ, ਜਿਸਦੀ ਮੰਗ ਕਰਨ ਲਈ ਅੱਜ ਦੀ ਇਕੱਤਰਤਾ ਜੁੜੀ ਹੈ।
ਇਸ ਕਨਵੈਨਸ਼ਨ ਅਤੇ ਮਤਿਆਂ ਦੇ ਹੱਕ ‘ਚ ਆਪਣੀ ਯਕਜਹਿਤੀ ਪ੍ਰਗਟ ਕਰਦਿਆਂ ਹਾਜ਼ਰ ਜੱਥੇਬੰਦੀਆਂ ਦੇ ਨੁੰਮਾਦਿਆਂ ਨੇ ਇਸ ਹੱਕੀ ਮੰਗ ਲਈ ਆਵਾਜ਼ ਉਠਾਉਣ ਦਾ ਕਾਰਜ ਜਾਰੀ ਰੱਖਣ ਦਾ ਅਹਿਦ ਲਿਆ।
ਕਨਵੈਨਸ਼ਨ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਕਾਲੇ ਬੈਜ ਲਗਾ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਰਾਹੀਂ ਗਵਰਨਰ ਪੰਜਾਬ ਨੂੰ ਭੇਜਿਆ ਜਾਣ ਵਾਲਾ ਮੰਗ-ਪੱਤਰ ਪੜਿਆ ਅਤੇ ਸਮੂਹ ਜਥੇਬੰਦੀਆਂ, ਹਾਜ਼ਰ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਡਿਪਟੀ ਕਮਿਸ਼ਟਰ ਖਿਲਾਫ਼ ਵਿਖਾਵਾ

ਜਲੰਧਰ, 15 ਮਾਰਚ, ਅੱਜ ਜਦੋਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਪੰਜਾਬ ਦੀਆਂ ਦਰਜਨਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਜਾਣੇ-ਪਹਿਚਾਣੇ ਆਗੂਆਂ ਵਲੋਂ ਕਨਵੈਨਸ਼ਨ ‘ਚ ਹੱਥ ਖੜ੍ਹੇ ਕਰਕੇ ਪਾਸ ਕੀਤਾ ਮੰਗ ਪੱਤਰ ਲੈਣ ਤੋਂ ਡਿਪਟੀ ਕਮਿਸ਼ਨਰ ਨੇ ਇਨਕਾਰ ਕਰ ਦਿੱਤਾ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਜੁੜੇ ਵਿਖਾਵਾਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਅੜੀਅਲ ਰਵੱਈਏ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਦੇਸ਼ ਭਗਤ ਯਾਦਗਾਰ ਹਾਲ ‘ਚ ਕਨਵੈਨਸ਼ਨ ਕਰਨ ਉਪਰੰਤ ਮਾਰਚ ਕਰਕੇ ਪੁੱਜੇ ਵਿਖਾਵਾਕਾਰੀਆਂ ਅਤੇ ਇਸ ਮਾਰਚ ਦੀ ਅਗਵਾਈ ਕਰ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਦਿਆਂ ਬਾਰ ਬਾਰ ਅਪੀਲਾਂ ਕੀਤੀਆਂ। ਮੰਗ ਪੱਤਰ ਹਾਸਲ ਕਰਨ ਲਈ ਦੋ-ਤਿੰਨ ਵਾਰ ਅਲਟੀਮੇਟਮ ਦਾ ਸਮਾਂ ਵੀ ਅੱਗੇ ਹੋਰ ਅੱਗੇ ਪਾਇਆ ਪਰ ਜਦੋਂ ਡਿਪਟੀ ਕਮਿਸ਼ਨਰ ਟੱਸ ਤੋਂ ਮੱਸ ਨਾ ਹੋਏ ਤਾਂ ਕਮੇਟੀ ਨੇ ਰੋਸ ਵਜੋਂ ਮੰਗ ਪੱਤਰ ਬਿਨਾਂ ਕਿਸੇ ਹੋਰ ਅਧਿਕਾਰੀ ਨੂੰ ਦਿੱਤਿਆਂ ਵਾਪਸ ਪਰਤਣ ਦਾ ਐਲਾਨ ਕਰ ਦਿੱਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹ ਲਿਖਤੀ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਜਦੋਂ ਪੁਰਅਮਨ ਲੋਕਾਂ ਉਹ ਵੀ ਅਜ਼ਾਦੀ ਜਦੋ ਜਹਿਦ ਦੇ ਇਤਿਹਾਸ ਦੀ ਵਾਰਸ ਜਥੇਬੰਦੀ ਦੇਸ਼ ਭਗਤ ਯਾਦਗਾਰ ਕਮੇਟੀ ਕੋਲੋਂ ਮੰਗ ਪੱਤਰ ਹਾਸਲ ਕਰਨ ‘ਤੇ ਵੀ ਅਜੇਹਾ ਗੈਰ-ਜਮਹੂਰੀ, ਗੈਰ-ਜ਼ਿੰਮੇਵਾਰਨਾ ਅਤੇ ਹੈਂਕੜ ਭਰਿਆ ਰਵੱਈਆ ਧਾਰਨ ਕੀਤਾ ਜਾ ਰਿਹਾ ਹੈ, ਭਲਕ ਨੂੰ ਜਦੋਂ ਇਹ ਕਾਲੇ ਕਾਨੂੰਨ ਲਾਗੂ ਹੋ ਜਾਣਗੇ ਫਿਰ ਲੋਕਾਂ ਅਤੇ ਲੋਕ-ਜਥੇਬੰਦੀਆਂ ਨਾਲ ਇਹ ਕਿਵੇਂ ਪੇਸ਼ ਆਇਆ ਕਰਨਗੇ ਅੱਜ ਦੀ ਇਹ ਘਟਨਾ ਉਸਦੀ ਅਗਾਉਂ ਚਿਤਾਵਨੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਮੂਹ ਜਥੇਬੰਦੀਆਂ ਨੇ ਪੰਜਾਬ ਭਰ ‘ਚ ਇਸ ਰਵੱਈਏ ਖਿਲਾਫ਼ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ ਹੈ।

ਗ਼ਦਰ ਪਾਰਟੀ ਜਨਮ ਸ਼ਤਾਬਦੀ  

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮਨਾਉਣਾ ਅਗਲੇ ਤਿੰਨ ਵਰ੍ਹਿਆਂ ਦੇ ਕਾਰਜਾਂ ‘ਚ ਸਾਡਾ ਕੇਂਦਰੀ ਕਾਰਜ ਹੋਣਾ ਚਾਹੀਦਾ ਹੈ।
ਰਵਾਇਤੀ ਸ਼ਤਾਬਦੀ ਮਨਾ ਲੈਣ ਦੀ ਬਜਾਏ ਕਮੇਟੀ ਦਾ ਮਨੋਰਥ ਉਨ੍ਹਾਂ ਸਵਾਲਾਂ ਨੂੰ ਮੁਖਾਤਬ ਹੋਣਾ ਪਾਏਗਾ, ਜਿਹੜੇ ਸੰਕਲਪ ਗ਼ਦਰ ਪਾਰਟੀ ਦੇ ਏਜੰਡੇ ‘ਤੇ ਸਨ:
1. ਸਾਮਰਾਜੀ ਗੁਲਾਮੀ ਤੋਂ ਮੁਕੰਮਲ ਅਜ਼ਾਦੀ ਦਾ ਸੰਕਲਪ
2. ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ ‘ਤੇ ਅਧਾਰਿਤ ਸਮਾਜ ਦੀ ਸਿਰਜਣਾ
3. ਜਾਤ-ਪਾਤ, ਫਿਰਕਾਪ੍ਰਸਤੀ, ਧਾਰਮਿਕ ਕੱਟੜਪੁਨਾ ਆਦਿ ਦੇ ਰੁਝਾਣਾਂ ਖਿਲਾਫ਼ ਅਵਾਜ਼ ਬੁਲੰਦ ਕਰਨਾ
ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਕਰਵਾਈਆ ਜਾਣ ਵਾਲੀਆਂ ਸਭਿਆਚਾਰਕ ਸਰਗਰਮੀਆਂ ਅਤੇ ਪ੍ਰਕਾਸ਼ਨਾਵਾਂ ਦਾ ਕੇਂਦਰੀ ਨੁਕਤਾ ਅਜੋਕੇ ਸਮਾਜ ਨੂੰ ਮੂਲੋਂ ਬਦਲਣ ਅਤੇ ਗ਼ਦਰੀਆਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਦੇ ਮਿਥੇ ਨਿਸ਼ਾਨਿਆਂ ਦਾ ਸਮਾਜ ਸਿਰਜਣ ਲਈ ਪ੍ਰੇਰਦਾ ਰਾਹ ਰੁਸ਼ਨਾਉਣਾ ਹੋਵੇਗਾ। ਇਸ ਉਦੇਸ਼ ਨੂੰ ਮੁੱਖ ਰਖਦਿਆਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਕਮੇਟੀ ਲਈ ਪਹਿਲ ਕਦਮੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ‘ਤੇ ਅਧਾਰਿਤ ਹੈ, ਜੋ ਹੇਠ ਲਿਖੇ ਅਨੁਸਾਰ ਹੈ:

ਗ਼ਦਰ ਪਾਰਟੀ ਸ਼ਤਾਬਦੀ ਮੁਹਿੰਮ ਕਮੇਟੀ
ਸਰਪ੍ਰਸਤ
ਕਾਮਰੇਡ ਜਗਜੀਤ ਸਿੰਘ ਲਾਇਲਪੁਰੀ, ਕਾਮਰੇਡ ਗੁਰਸ਼ਰਨ ਸਿੰਘ, ਕਾਮਰੇਡ ਚੈਨ ਸਿੰਘ ਚੈਨ, ਡਾ. ਪ੍ਰੇਮ ਸਿੰਘ, ਕਾਮਰੇਡ ਰਾਜੇਸ਼ਵਰ ਸਿੰਘ, ਕਾਮਰੇਡ ਭਗਤ ਸਿੰਘ
ਕੋਆਰਡੀਨੇਟਰ                          ਕੋ-ਕੋਆਰਡੀਨੇਟਰ
1. ਕਾਮਰੇਡ ਨੌਨਿਹਾਲ ਸਿੰਘ                    1. ਕਾਮਰੇਡ ਗੁਰਮੀਤ ਸਿੰਘ
 

ਮੈਂਬਰ
ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਜਗਰੂਪ ਸਿੰਘ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਗੁਰਮੀਤ ਸਿੰਘ ਢੱਡਾ, ਕਾਮਰੇਡ ਕੁਲਬੀਰ ਸਿੰਘ ਸੰਘੇੜਾ, ਪ੍ਰੋ. ਵਰਿਆਮ ਸਿੰਘ ਸੰਧੂ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਕਾਮਰੇਡ ਰਮਿੰਦਰ ਸਿੰਘ, ਡਾ. ਪ੍ਰਮਿੰਦਰ ਸਿੰਘ, ਕਾਮਰੇਡ ਚੰਦ ਸਿੰਘ ਚੋਪੜਾ

ਉਪਰੋਕਤ ਕਮੇਟੀ ਪੰਜਾਬ ਪੱਧਰ ਦੀ ਇਕ ਵਿਸ਼ਾਲ ਕਮੇਟੀ ਬਣਾਉਣ ਲਈ ਯਤਨ ਕਰਕੇ ਉਨ੍ਹਾਂ ਦੇ ਨਾਂ ਬੋਰਡ ਆਫ਼ ਟਰੱਸਟ ਨੂੰ ਵਿਚਾਰ ਕਰਨ ਲਈ ਭੇਜੇਗੀ। ਇਸ ਵਿਚ ਸ਼ਖਸੀਅਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਨ੍ਹਾਂ ਦੀ ਸੋਚ ਅਤੇ ਅਮਲ ਦੇਸ਼ ਭਗਤ ਯਾਦਗਾਰ ਹਾਲ ਨਾਲ ਮੇਲ ਖਾਂਦੀ ਹੋਵੇਗੀ।
ਇਸ ਕਮੇਟੀ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਜਿਹੜੀਆਂ ਜਥੇਬੰਦੀਆਂ ਵਿਦੇਸ਼ਾਂ ਵਿੱਚ ਪਹਿਲਾ ਹੀ ਗ਼ਦਰੀਆਂ ਬਾਬਿਆਂ ਦੇ ਨਾਂ ਹੇਠ ਮੇਲਾ ਮਨਾਉਂਦੀਆਂ ਹਨ, ਉਨ੍ਹਾਂ ਸਭ ਨੂੰ ਨਾਲ ਜੋੜ ਕੇ ਸ਼ਤਾਬਦੀ ਮਨਾਉਣ ਸਬੰਧੀ ਸਰਗਰਮੀਆਂ ਕਰਨ ਦਾ ਉਦਮ ਕੀਤਾ ਜਾਏਗਾ। ਇਸ ਸਬੰਧ ਵਿਚ ਵੱਖ-ਵੱਖ ਹਮ-ਖਿਆਲ, ਆਵਾਮੀ ਜਥੇਬੰਦੀਆਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਆਪਣੀ ਥਾਂ ਵੱਖਰੇ ਤੌਰ ‘ਤੇ ਸ਼ਤਾਬਦੀ ਸਮਾਗਮ ਮਨਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਵਿਦੇਸ਼ਾਂ ਵਿੱਚ ਸਮੇਂ-ਸਮੇਂ ‘ਤੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਮਨਾਉਣ ਵਾਲੀਆਂ ਵੱਖ-ਵੱਖ ਜਥੇਬੰਦੀਆਂ ਨੂੰ ਆਪਣੇ ਤੌਰ ‘ਤੇ ਸ਼ਤਾਬਦੀ ਮਨਾਉਣ ਲਈ ਉਤਸ਼ਾਹਿਤ ਕਰਨ ਲਈ ਢੁੱਕਵੇਂ ਉਪਰਾਲੇ ਕੀਤੇ ਜਾਣਗੇ। ਇਸ ਉਦੇਸ਼ ਦੀ ਪੂਰਤੀ ਲਈ ਉਤਰੀ ਅਮਰੀਕਾ ਵਿੱਚ ਪ੍ਰੋ. ਵਰਿਆਮ ਸਿੰਘ ਸੰਧੂ ਅਤੇ ਇੰਗਲੈਂਡ ਵਿੱਚ ਕਾਮਰੇਡ ਕੁਲਬੀਰ ਸਿੰਘ ਸੰਘੇੜਾ ਕਮੇਟੀ ਦੀ ਪ੍ਰਤੀਨਿਧਤਾ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਦੀ ਸ਼ਤਾਬਦੀ ਮੁਹਿੰਮ ਕਮੇਟੀ ਸ਼ਤਾਬਦੀ ਮਨਾਉਣ ਬਾਰੇ ਰੂਪ-ਰੇਖਾ ਤਿਆਰ ਕਰੇਗੀ ਅਤੇ ਇਸ ਸਬੰਧ ਵਿਚ ਲੋੜੀਂਦੀ ਜਾਣਕਾਰੀ ਕਮੇਟੀ ਮੈਂਬਰਾਂ ਨੂੰ ਲਿਖਤੀ ਰੂਪ ਵਿੱਚ ਭੇਜੀ ਜਾਵੇਗੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਵੈਬਸਾਇਟ ‘ਤੇ ਵੀ ਪਾਈ ਜਾਵੇਗੀ।

ਜੱਲ੍ਹਿਆਂ ਵਾਲਾ ਬਾਗ: ਹੁਕਮਰਾਨਾਂ ਦੀ ਸਿਆਸਤ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਦਾ ਸੰਘਰਸ਼

.... ਜਲ੍ਹਿਆਂਵਾਲਾ ਬਾਗ.... ਨਾਂਅ ਸੁਣਦਿਆਂ ਹੀ ਹਰ ਹਿੰਦੁਸਤਾਨੀ ਦੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ....
ਜਲ੍ਹਿਆਂਵਾਲੇ ਬਾਗ ਦੀ ਧਰਤੀ ’ਤੇ ਪੈਰ ਧਰਦਿਆਂ ਹੀ ਉਹਦੀ ਮਿੱਟੀ ’ਚ ਸ਼ਹੀਦਾਂ ਦੀ ਰੱਤ ਦੀ ਮਹਿਕ ਤੁਹਾਡੇ ਅੰਦਰ ਇਕ ਝਰਨਾਹਟ ਛੇੜਦੀ ਹੈ ਤੇ ਤੁਹਾਨੂੰ ਝੰਜੋੜ ਦਿੰਦੀ ਹੈ.... ਦੁੱਖ ਅਤੇ ਅਕਹਿ ਸਦਮੇਂ ਦੀ ਪੀੜ੍ਹ ਵੀ ਕੰਗਰੌੜ ਵਿਚੋਂ ਗੁਜ਼ਰਦੀ ਹੈ.. ਅਤੇ ਦੇਸ਼ ਲਈ ਕੁਰਬਾਨ ਹੋ ਜਾਣ ਵਾਲੇ ਮਰਜੀਵੜਿਆਂ ਦੀ ਸ਼ਹਾਦਤ ਦਾ ਮਾਣਮੱਤਾ ਅਹਿਸਾਸ ਸਾਡੀ ਗ਼ਮ ਵਿੱਚ ਝੁਕੀ ਧੌਣ ਨੂੰ ਮੁੜ ਸ਼ਾਨ ਨਾਲ ਸਿੱਧਾ ਤੇ ਉ੍ਯ੍ਯ੍ਯੱਚਾ ਕਰਨ ਦਾ ਸਾਹਸ ਵੀ ਦਿੰਦਾ ਹੈ...
ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਇਸ ਸਾਕੇ ਦੀ ਗੂੰਜ ਅੱਜ ਵੀ ਸਾਡੇ ਜਿਹਨ ’ਚ ਤਾਜ਼ਾ ਹੈ....
ਜਲ੍ਹਿਆਂਵਾਲੇ ਬਾਗ ਦਾ ਸਾਕਾ....
ਸੁਣ ਕੇ ਦਿਲ ਘਬਰਾਏ ਨੀ....
ਉਡ ਗਏ ਗੋਲੀਆਂ ਨਾਲ ਬੇਦੋਸ਼ੇ
ਕਈ ਮਾਵਾਂ ਦੇ ਜਾਏ ਨੀ....
ਇਹ ਕਵਿਤਾ ਆਜ਼ਾਦ ਭਾਰਤ ਦੀ ਪੀੜੀ ਦੀਆਂ ਪਾਠ ਪੁਸਤਕਾਂ ਵਿਚ ਦਰਜ ਹੈ....
ਜਲ੍ਹਿਆਂਵਾਲਾ ਬਾਗ ਇਤਿਹਾਸ ਦਾ ਉਹ ਕਾਂਡ ਹੈ ਜਿਥੇ ਸਾਮਰਾਜਸ਼ਾਹੀ ਦੀ ਵਹਿਸ਼ਤ ਅਤੇ ਦਰਿੰਦਗੀ ਦੀ ਨਿਸ਼ਾਨਦੇਹੀ ਹੁੰਦੀ ਹੈ ਅਤੇ ਉਸ ਵਿਰੁੱਧ ਲੜ-ਮਰਨ ਦੇ ਜਜ਼ਬੇ ਦੀ ਪ੍ਰੇਰਨਾ ਵੀ ਮਿਲਦੀ ਹੈ....
ਜਲ੍ਹਿਆਂਵਾਲਾ ਬਾਗ ਅੱਜ ਵੀ ਸਾਮਰਾਜਸ਼ਾਹੀ ਨੂੰ ਕੁਚਲਣ ਲਈ ਹਿੰਦੁਸਤਾਨੀਆਂ ਵਲੋਂ ਲੜੀ ਜੰਗ ਦਾ ਮਾਣ-ਮੱਤਾ ਇਤਿਹਾਸਕ ਪ੍ਰਤੀਕ ਹੈ। ਇਹ ਥਾਂ ਅੱਜ ਵੀ ਅਨਿਆਂ ਅਤੇ ਜ਼ੁਲਮ ਵਿਰੁੱਧ ਕੁਝ ਕਰਨ, ਲੜਨ ਤੇ ਕੁਰਬਾਨ ਹੋ ਜਾਣ ਦਾ ਪ੍ਰੇਰਨਾ ਸਰੋਤ ਹੈ।
ਜਲ੍ਹਿਆਂਵਾਲਾ ਬਾਗ ਸਮੁੱਚੇ ਦੇਸ਼ ਵਾਸੀਆਂ ਲਈ ਅਜਿਹਾ ਕੇਂਦਰ ਹੈ ਜਿੱਥੇ ਹਿੰਦੂ, ਸਿੱਖ ਤੇ ਮੁਸਲਮਾਨ ਦੇਸ਼ਭਗਤਾਂ ਦਾ ਡੁੱਲ੍ਹਿਆ ਖ਼ੂਨ, ਅੱਜ ਵੀ ਫ਼ਿਰਕੂ ਏਕਤਾ ਅਤੇ ਦੇਸ਼ ਲਈ ਉਚੇਰੀ ਕੁਰਬਾਨੀ ਕਰਨ ਦਾ ਸੰਦੇਸ਼ ਦਿੰਦਾ ਹੈ।
‘ਉਡਵਾਇਰ’ ਦੀ ਉਤੋਂ ਉਡ ਵਾਇਰ ਆਈ ਕੀਤੇ ਡਾਇਰ ਨੇ ਹੁਕਮ ਫੁਰਮਾਨ ਏਥੇ।
ਜਿਹੜਾ ਪਾਰ ਸਮੁੰਦਰੋਂ ਲੜੇ ਜਾ ਕੇ ਉਹਦਾ ਅਸਰ ਮਿਲਿਆ ਸਾਨੂੰ ਆਨ ਏਥੇ।
ਕੀਤੀ ਰਾਖੀ ਵਿਸਾਖੀ ਵਿਚ ‘ਜੇਹੀ ਸਾਡੀ’ ਲੱਗੇ ਗੋਲੀਆਂ ਮਾਰਨ ਸ਼ੈਤਾਨ ਏਥੇ।
ਕੀਤਾ ਅੱਤਿਆਚਾਰ ਨਿਹੱਥਿਆਂ ਤੇ ਹੋਇਆ ਹਸ਼ਰ ਦਾ ਗਰਮ ਮੈਦਾਨ ਏਥੇ।
ਕਈ ਖੂਹ ਵਿਚ ਡਿੱਗੇ ਸਨ ਵਾਂਗ ‘ਯੂਸਫ’ ਮਰ ਗਏ ਕਈ ਤਿਹਾਏ ਇਨਸਾਨ ਏਥੇ।
ਮਹਿੰਦੀ ਲੱਥੀ ਨਹੀਂ ਸੀ ਕਈ ਲਾੜਿਆਂ ਦੀ ਹੋ ਗਏ ਲਹੂ ਵਿਚ ਲਹੂ-ਲੁਹਾਨ ਏਥੇ।
ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ ਉਹ ਰਹੀਮ, ਕਰਤਾਰ, ਭਗਵਾਨ ਏਥੇ।
ਹੋਏ ਜ਼ਮਜ਼ਮ ਤੇ ਗੰਗਾ ਇਕ ਥਾਂ ’ਕੱਠੇ, ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
- ਸ਼ਰਫ਼
’ਕੱਠੇ ਹੋ ਕੇ ਗੋਲੀਆਂ ਖਾਧੀਆਂ ਨੇ ਆਏ ਵਿਛੜੇ ਵੀਰ ਮਿਲਣ ਏਥੇ।
ਬੀਜ ਏਕਤਾ ਦਾ ਏਥੇ ਬੀਜਿਓ ਰਲਿਆਂ ਖੂਨ ਹਿੰਦੂ ਮੁਸਲਮਾਨ ਏਥੇ।
-ਤੀਰ
ਜਲ੍ਹਿਆਂਵਾਲੇ ਬਾਗ ਕਾਂਡ ਬਾਰੇ ਖੁਦ ¦ਡਨ ’ਚ ਹਾਊਸ ਆਫ ਕਾਮਨਜ਼ ’ਚ ਹੋਈ ਬਹਿਸ ਵਿਚ 8 ਜੁਲਾਈ 1920 ਨੂੰ ਕਰਨਲ ਜੋਸੀਆਹ ਸੀ. ਵੈਜ਼ਵੁਡ ਨੇ ਕਿਹਾ ਸੀ:-
‘‘.... ਬਰਤਾਨੀਆਂ ਦੇ ਇਤਿਹਾਸ ਵਿਚ ਪਹਿਲਾਂ ਕਿਧਰੇ ਵੀ ਅਜਿਹੀ ਘਟਨਾ ਨਹੀਂ ਵਾਪਰੀ.... ਉਥੇ ਇਕ ਯਾਦਗਾਰ ਉਸਾਰੀ ਜਾਏਗੀ। ਉਹਦੇ ਦਰਸ਼ਨਾਂ ਨੂੰ ਹਰ ਸਾਲ ਹਜ਼ਾਰਾਂ ਹਿੰਦੁਸਤਾਨੀ ਵਹੀਰਾਂ ਘੱਤੀ ਆਇਆ ਕਰਨਗੇ। ਅੰਗਰੇਜ਼ ਵੀ ਉਥੇ ਨੰਗੇ ਪੈਰੀਂ ਜਾ ਕੇ ਸੀਸ ਨਿਵਾਇਆ ਕਰਨਗੇ.... ਫੇਰ ਜਦੋਂ ਅਸੀਂ ਕਿਧਰੇ ਮਨੁੱਖਵਾਦੀ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ ਤਾਂ ਇਹ ਖੂਨੀ ਦਾਸਤਾਨ ਸਾਡੇ ਮੂੰਹ ’ਤੇ ਮਾਰੀ ਜਾਏਗੀ....।’’ (ਵੀ.ਐਨ.ਦੱਤਾ ਦੀ ਪੁਸਤਕ ਵਿਚੋਂ)
....ਪਰ ਜਦੋਂ ਅੱਜ ਸਾਡੇ ਆਜ਼ਾਦ ਮੁਲਕ ਦੇ ਆਪਣੇ ਹੀ ਹਾਕਮ ਇਸ ਯਾਦਗਾਰ ਦੇ ਇਤਿਹਾਸਕ ਚਿੰਨ੍ਹ ਮਿਟਾਉਣ ਵੱਲ ਤੁਰ ਪੈਣ ਤਾਂ ਇਸ ਤੋਂ ਘਿਨਾਉਣੀ ਗੱਲ ਹੋਰ ਕੀ ਹੋ ਸਕਦੀ ਹੈ ਅਤੇ ਹਾਕਮਾਂ ਵਲੋਂ ਉਥੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਬਾਗ ਦੇ ‘‘ਸੁੰਦਰੀਕਰਨ’’ ਦੇ ਨਾਂਅ ’ਤੇ ਇਸ ਇਤਿਹਾਸਕ ਥਾਂ ਨੂੰ ਸੈਲਾਨੀਆਂ ਲਈ ਇਕ ਸੈਰਗਾਹ ਦੇ ਰੂਪ ਵਿਚ ਬਦਲਣ ਅਤੇ ਇਸ ਦੇ ਮੂਲ ਸਰੂਪ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ ਤਾਂ ਇਸ ਪਵਿੱਤਰ ਅਸਥਾਨ ਤੋਂ ਉਤਸ਼ਾਹ ਅਤੇ ਪ੍ਰੇਰਨਾ ਲੇਣ ਵਾਲੇ ਲੋਕਾਂ ਵਿੱਚ ਪੀੜ, ਗ਼ਮ ਅਤੇ ਗੁੱਸੇ ਦਾ ਤੁਫ਼ਾਨ ਉਮੜਨਾ ਲਾਜ਼ਮੀ ਹੈ।
* 5 ਸਤੰਬਰ 2007 ਨੂੰ ਜੱਲ੍ਹਿਆਂਵਾਲੇ ਬਾਗ਼ ਦੇ ਬਾਹਰ ਨਾਲ ਲਗਦੀਆਂ 3 ਦੁਕਾਨਾਂ ਨੂੰ ਪ੍ਰਸ਼ਾਸਨ ਵੱਲੋਂ ਢਾਹ ਕੇ ਇਨ੍ਹਾਂ ਦੁਕਾਨਾਂ ਦੇ ਵਿਚਕਾਰ ਮੌਜੂਦ ਜੱਲ੍ਹਿਆਂਵਾਲੇ ਬਾਗ਼ ਨੂੰ ਜਾਂਦੀਆਂ ਦੋ ਇਤਿਹਾਸਕ ਗਲੀਆਂ, ਜਿਨ੍ਹਾਂ ਰਾਹੀਂ 13 ਅਪ੍ਰੈਲ 1919 ਦੇ ਖੂਨੀ ਸਾਕੇ ਵਾਲੇ ਦਿਨ ਸੈਕੜੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਕੱਢਿਆ ਗਿਆ ਸੀ, ਦਾ ਨਾਂ ਨਿਸ਼ਾਨ ਖ਼ਤਮ ਕਰ ਦਿੱਤਾ।
* 6 ਸਤੰਬਰ ਨੂੰ ਇਸ ਬਾਰੇ ਪਤਾ ਲਗਦਿਆਂ ਹੀ ਬਜ਼ੁਰਗ ਕਮਿਊਨਿਸਟ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾ. ਸਤਪਾਲ ਡਾਂਗ ਅਤੇ ਕਾ. ਵਿਮਲਾ ਡਾਂਗ ਹੋਰ ਸਾਥੀਆਂ ਨੂੰ ਲੈ ਕੇ ਮੌਕੇ ’ਤੇ ਪੁੱਜੇ ਅਤੇ ਜੱਲ੍ਹਿਆਂਵਾਲੇ ਬਾਗ਼ ਟਰੱਸਟ ਦੇ ਸੈਕਟਰੀ ਮੁਖਰਜੀ ਨਾਲ ਇਸ ਭੰਨ-ਤੋੜ ਵਿਰੁੱਧ ਰੋਸ ਪ੍ਰਗਟ ਕੀਤਾ। ਮੁਖਰਜੀ ਨੇ ਦੱਸਿਆ ਕਿ ਇਹ ਕਾਰਵਾਈ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੇ ਪਲੈਨ ਮੁਤਾਬਿਕ ਹੋ ਰਹੀ ਹੈ। ਕਾ. ਡਾਂਗ ਨੇ ਇਸ ਵਿਰੁੱਧ ਸਖ਼ਤ ਰੋਸ ਕਰਦਿਆਂ ਮੰਗ ਕੀਤੀ ਕਿ ਜੱਲ੍ਹਿਆਂਵਾਲੇ ਬਾਗ਼ ਦੀ ਇਤਿਹਾਸਕ ਦਿੱਖ ਨਾਲ ਕੋਈ ਛੇੜ-ਛਾੜ ਨਾ ਕੀਤੀ ਜਾਵੇ ਅਤੇ ਸਰਕਾਰ ਨੇ ਇਸ ਸਬੰਧੀ ਜੋ ਵੀ ਪਲੈਨ ਤਿਆਰ ਕੀਤਾ ਹੈ, ਲੋਕਾਂ ਸਾਹਮਣੇ ਰਖਿਆ ਜਾਵੇ।
* ਦੇਸ਼ ਭਗਤ ਯਾਦਗਾਰ ਕਮੇਟੀ ਨੇ ਜੱਲ੍ਹਿਆਂਵਾਲੇ ਬਾਗ਼ ਦੀ ਇਤਿਹਾਸਕ ਦਿੱਖ ਨਾਲ ਕੀਤੀ ਜਾ ਰਹੀ ਛੇੜ-ਛਾੜ ਦਾ ਸਖ਼ਤ ਨੋਟਿਸ ਲੈਦਿਆ, ਕਮੇਟੀ ਮੈਂਬਰਾਂ ਦਾ ਇੱਕ ਵਫ਼ਦ ਮੌਕੇ ’ਤੇ ਭੇਜਿਆ, ਜਿਸ ਨੇ ਅੰਮ੍ਰਿਤਸਰ ਪੁੱਜ ਕੇ ਕਾ. ਸਤਪਾਲ ਡਾਂਗ ਨੂੰ ਨਾਲ ਲੈ ਕੇ ਜੱਲ੍ਹਿਆਂਵਾਲੇ ਬਾਗ਼ ਦਾ ਮੌਕੇ ਦਾ ਦੌਰਾ ਕੀਤਾ ਅਤੇ ਬਾਗ਼ ਨੂੰ ਜਾਂਦਿਆਂ ਦੋ ਤੰਗ ਗਲੀਆਂ ਦੇ ਨਿਸ਼ਾਨ ਖਤਮ ਹੋਣ ਸਬੰਧੀ ਮੌਕਾ ਦੇਖਿਆ ਅਤੇ ਅੰਮ੍ਰਿਤਸਰ ਦੇ ਸੀਨੀਅਰ ਵਕੀਲਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਇਹ ਕੇਸ ਹਾਈ ਕੋਰਟ ਵਿਚ ਲਿਜਾਣ ਬਾਰੇ ਸਲਾਹ ਦਿੱਤੀ। ਵਫ਼ਦ ਨੇ ਜ¦ਧਰ ਪੁੱਜ ਕੇ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਸਾਰੀ ਜਾਣਕਾਰੀ ਦਿੱਤੀ।
* 19 ਸਤੰਬਰ, 2007 ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਜੱਲ੍ਹਿਆਂਵਾਲੇ ਬਾਗ਼ ਦੀ ਦਿੱਖ ਨੂੰ ਵਿਗਾੜਨ ਸਬੰਧੀ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦਾ ਵੇਰਵਾ ਦੱਸਿਆ ਅਤੇ ਉਕਤ ਕਾਰਵਾਈਆਂ ਦਾ ਵਿਰੋਧ ਕਰਨ ਅਤੇ ਜੱਲ੍ਹਿਆਂਵਾਲੇ ਬਾਗ਼ ਦੀ ਇਤਿਹਾਸਕ ਦਿੱਖ ਨੂੰ ਕਾਇਮ ਰੱਖਣ ਲਈ ਹਰ ਸੰਘਰਸ਼ ਕਰਨ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਇਸ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
* 20 ਸਤੰਬਰ, 2007 ਨੂੰ ਅਖ਼ਬਾਰਾਂ ਵਿਚ ਪ੍ਰੈਸ ਕਾਨਫਰੰਸ ਦੀਆਂ ਖ਼ਬਰਾਂ ਛਪਣ ’ਤੇ ਚੰਡੀਗੜ੍ਹ ਦੇ ਹਾਈ ਕੋਰਟ ਦੇ ਵਕੀਲ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਦੇ ਆਧਾਰ ਤੇ ਹਾਈ ਕੋਰਟ ਵਿਚ ਰ੍ਯਿੱਟ ਦਾਇਰ ਕਰ ਦਿੱਤੀ।
* 21 ਸਤੰਬਰ 2007 ਨੂੰ ਹਾਈ ਕੋਰਟ ਦੇ ਚੀਫ਼ ਜਸਟਿਸ ਸ੍ਰੀ ਵਰ੍ਯਿੰਦਰ ਜੈਨ ਅਤੇ ਜਸਟਿਸ ਗਰੋਵਰ ’ਤੇ ਅਧਾਰਿਤ ਬੈਂਚ ਨੇ ਜੱਲ੍ਹਿਆਂਵਾਲੇ ਬਾਗ਼ ਵਿਚ ਕੀਤੀ ਜਾ ਰਹੀ ਭੰਨ ਤੋੜ ’ਤੇ ਰੋਕ ਲਾ ਦਿੱਤੀ ਅਤੇ ਇਸ ’ਤੇ ਸੁਣਵਾਈ ਲਈ 28 ਸਤੰਬਰ 2007 ਦੀ ਮਿਤੀ ਤੈਅ ਕੀਤੀ ਅਤੇ ਇਸ ਸਬੰਧੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਆਪਣਾ ਪੱਖ ਰੱਖਣ ਲਈ ਸੰਮਨ ਜਾਰੀ ਕੀਤੇ।
* 28 ਸਤੰਬਰ ਤੋਂ ਬਾਅਦ ਕੋਰਟ ਵਿਚ ਕੇਸ ਚੱਲਦਾ ਰਿਹਾ ਅਤੇ 11 ਦਸੰਬਰ 2007 ਨੂੰ ਹਾਈ ਕੋਰਟ ਨੇ ਆਪਣੇ ਪਹਿਲੇ ਸਟੇਅ ਵਿਚ ਢਿੱਲ ਦੇ ਕੇ ਅਗਲੀ ਸੁਣਵਾਈ 7 ਜਨਵਰੀ 2008 ਨੂੰ ਤੈਅ ਕੀਤੀ ਅਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਕੋਲੋਂ ਸਾਰਾ ਰਿਕਾਰਡ ਤਲਬ ਕੀਤਾ।
* ਹਾਈ ਕੋਰਟ ਵਿਚ ਕੇਸ ਦੀ ਕਾਰਵਾਈ ਦੇ ਨਾਲ-ਨਾਲ ਕਮੇਟੀ ਵੱਲੋਂ ਜੱਲ੍ਹਿਆਂਵਾਲੇ ਬਾਗ਼ ਦੀ ਸਥਿਤੀ ਵਾਰੇ ਵੱਖ-ਵੱਖ ਰਾਜਸੀ ਆਗੂਆਂ ਨੂੰ ਅਤੇ ਜੱਲ੍ਹਿਆਂ ਵਾਲੇ ਬਾਗ਼ ਦੇ ਟਰਸੱਟ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ, ਅੰਬਿਕਾ ਸੋਨੀ ਆਦਿ ਨੂੰ ਚਿੱਠੀਆਂ ਲਿਖ ਕੇ ਉਕਤ ਘਟਨਾਵਾਂ ਤੋਂ ਜਾਣੂ ਕਰਵਾਇਆ ਅਤੇ ਲੋੜੀਦੀ ਕਾਰਵਾਈ ਦੀ ਮੰਗ ਕੀਤੀ।
* ਜਲ੍ਹਿਆਂਵਾਲੇ ਬਾਗ਼ ਦੇ ਇਤਿਹਾਸ ਸਬੰਧੀ ਕਾਮਰੇਡ ਗੰਧਰਵ ਸੇਨ ਕੋਛੜ ਵਲੋਂ ਪੰਜਾਬੀ ਅਤੇ ਹਿੰਦੀ ਵਿਚ ਇਕ ਕਿਤਾਬਚਾ ਛਪਵਾ ਕੇ ਦੇਸ਼ ਭਰ ਦੇ ਬੁੱਧੀਜੀਵੀਆਂ, ਪਾਰਲੀਮੈਂਟ ਮੈਂਬਰ, ਅਤੇ ਸਭ ਪਾਰਟੀਆਂ, ਜਥੇਬੰਦੀਆਂ ਨੂੰ ਭੇਜਿਆ ਗਿਆ।
* ਵੱਖ-ਵੱਖ ਤਰੀਕਾਂ ਤੋਂ ਬਾਅਦ 1-9-2008 ਨੂੰ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਦਿਆਂ ਇਸ ਮਾਮਲੇ ਵਿੱਚ ਆਪਣਾ ਦਖਲ ਨਾ ਦਿੰਦਿਆ, ਪਟੀਸ਼ਨ ਡਿਸਮਿਸ ਕਰ ਦਿੱਤੀ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਸੰਭਾਲ ਦਾ ਮਾਮਲਾ ਸਰਕਾਰ, ਟਰੱਸਟ ਅਤੇ ਇਸ ਨਾਲ ਸਬੰਧਿਤ ਧਿਰਾਂ ’ਤੇ ਛੱਡ ਦਿੱਤਾ।
* 6 ਅਕਤੂਬਰ, 2008 ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਜੱਲ੍ਹਿਆਂਵਾਲੇ ਬਾਗ਼, ਅੰਮ੍ਰਿਤਸਰ ਵਿਖੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਵੱਖ-ਵੱਖ ਅਗਾਂਹਵਧੂ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੇ ਹ੍ਯਿੱਸਾ ਲਿਆ। ਕਮੇਟੀ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦੀ ਅਗਵਾਈ ਵਿਚ ਜੱਲ੍ਹਿਆਂਵਾਲੇ ਬਾਗ਼ ਤੋਂ ਹਾਲ ਗੇਟ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ, ਜੋ ਮੌਕੇ ’ਤੇ ਆ ਕੇ ਐਸ.ਡੀ.ਐਮ. ਨੇ ਪ੍ਰਾਪਤ ਕੀਤਾ।
* 15 ਅਕਤੂਬਰ, 2008 ਨੂੰ ਕਮੇਟੀ ਵੱਲੋਂ ਬਾਬਾ ਬਿਲਗਾ ਜੀ, ਕਾ. ਗੰਧਰਵ ਸੇਨ, ਕਾ. ਚੈਨ ਸਿੰਘ ਚੈਨ ਦੀ ਅਗਵਾਈ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਜੱਲ੍ਹਿਆਂਵਾਲੇ ਬਾਗ਼ ਦੀ ਦਿੱਖ ਨੂੰ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ, ਕਾਂਗਰਸ ਦੀ ਚੇਅਰਪ੍ਰਸਨ ਸੋਨੀਆ ਗਾਂਧੀ ਅਤੇ ਹੋਰ ਟਰੱਸਟੀਆਂ ਦੇ ਵਾਰ-ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ 1 ਨਵੰਬਰ 2008 ਨੂੰ ਗ਼ਦਰੀ ਬਾਬਿਆਂ ਦੇ 17ਵੇਂ ਮੇਲੇ ਦੇ ਵੱਡੇ ਪੰਡਾਲ ਵਿੱਚ ਵਿਸ਼ਾਲ ਲੋਕਾਂ ਦੇ ਇਕੱਠ ਵਿੱਚ ਜਲ੍ਹਿਆਂਵਾਲੇ ਬਾਗ਼ ਵਿਰਾਸਤ ਨੂੰ ਬਚਾਉਣ ਸਬੰਧੀ ਮਤਾ ਪੇਸ਼ ਕੀਤਾ, ਜਿਸ ਨੂੰ ਪੁਰਜੋਸ਼ ਹੁੰਗਾਰੇ ਨਾਲ ਪਾਸ ਕੀਤਾ ਅਤੇ ਕਮੇਟੀ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ 26 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਜਨਤਕ ਮਾਰਚ ਕਰਨ ਦਾ ਸੱਦਾ ਦਿੱਤਾ, ਜਿਸ ਵਿਚ ਸਭ ਰਾਜਨੀਤਿਕ, ਸਮਾਜਿਕ ਨੌਜਵਾਨ ਜਥੇਬੰਦੀਆਂ ਨੂੰ ਇਸ ਸੰਘਰਸ਼ ਵਿਚ ਅਗੇ ਆਉਣ ਦੀ ਅਪੀਲ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ਦੇ ਹੁੰਗਾਰੇ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ, ਜਿਨ੍ਹਾਂ ਵਿੱਚ ਸਰਬ ਭਾਰਤ ਨੌਜਵਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਨੌਜਵਾਨ ਭਾਰਤ ਸਭਾ, ਜਨਵਾਦੀ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਰੈਡੀਕਲ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਪੰਜਾਬ ਸਟੂਡੈਂਟ ਯੂਨੀਅਨ, ਪੰਜਾਬ ਸਟੂਡੈਂਟ ਫੈਡਰੇਸ਼ਨ, ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਅਤੇ ਵੱਖ-ਵੱਖ ਕਿਸਾਨ-ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੇ ਜਲ੍ਹਿਆਂਵਾਲੇ ਬਾਗ਼ ਦੀ ਵਿਰਾਸਤ ਨੂੰ ਬਚਾਉਣ ਲਈ ਸਰਗਰਮ ਐਕਸ਼ਨ ਕੀਤੇ। ਪੰਜਾਬ ਸਟੂਟੈਂਡ ਯੂਨੀਅਨ, ਨੌਜਵਾਨ ਭਾਰਤ ਸਭਾ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਾਰ ਮੁਹਿੰਮ ਚਲਾਈ, ਕੰਧਾਂ ’ਤੇ ਨਾਅਰੇ ਲਿਖੇ। ਹਜ਼ਾਰਾਂ ਦੀ ਗਿਣਤੀ ਵਿੱਚ ਲੀਫ਼ਲੇਟ ਵੰਡੇ। 23 ਜਨਵਰੀ, 2009 ਨੂੰ ਸੂਬੇ ਭਰ ਦੀਆਂ ਵਿਦਿਅਕ ਜਥੇਬੰਦੀਆਂ ਵਿੱਚ ਹੜਤਾਲ ਦਾ ਸੱਦਾ ਦਿੱਤਾ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। 28 ਜਨਵਰੀ ਤੋਂ 3 ਫਰਵਰੀ 2009 ਨੂੰ ਪੰਜਾਬ ਭਰ ਵਿੱਚ ਚੇਤਨਾ ਮਾਰਚ, ਝੰਡਾ ਅਤੇ ਮਸ਼ਾਲ ਮਾਰਚ ਆਯੋਜਿਤ ਕੀਤੇ ਅਤੇ 12 ਫਰਵਰੀ 2009 ਨੂੰ ਅੰਮ੍ਰਿਤਸਰ ਵਿਖੇ ਵੱਡੇ ਮੁਜ਼ਾਹਰੇ ਲਈ ਪੋਸਟਰ ਕੱਢ ਕੇ ਸੂਬੇ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ। 12 ਫਰਵਰੀ ਦੀ ਰੈਲੀ ਨੂੰ ਦੋਹਾਂ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸੈਕਟਰੀ ਕਾਮਰੇਡ ਨੌਨਿਹਾਲ ਸਿੰਘ ਨੇ ਸਬੋਧਿਤ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸ਼ਹੀਦੀ ਲਾਟ ਦੁਆਲੇ ਪ੍ਰਰਿਕਰਮਾ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਰੈਲੀ ਤੋਂ ਬਾਅਦ ਜਦੋਂ ਪ੍ਰਦਰਸ਼ਨਕਾਰੀ ਵਾਪਿਸ ਆ ਰਹੇ ਸਨ ਤਾਂ ਬੁਖਲਾਈ ਪੁਲਿਸ ਨੇ ਉਨ੍ਹਾਂ ਤੇ ਲਾਠੀਚਾਰਜ ਕੀਤਾ ਅਤੇ 41 ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿੱਚ 13 ਲੜਕੀਆਂ ਸ਼ਾਮਿਲ ਸਨ। ਇਸ ਘਟਨਾਕ੍ਰਮ ਦੀ ਪੰਜਾਬ ਭਰ ਵਿੱਚ ਗੂੰਜ ਪਈ ਅਤੇ ਸਭ ਪਾਸਿਆਂ ਤੋਂ ਪੁਲਿਸ ਕਾਰਵਾਈ ਦੀ ਨਿਖੇਧੀ ਹੋਈ। ਦੇਸ਼ ਭਗਤ ਯਾਦਗਾਰ ਕਮੇਟੀ ਦਾ ਇੱਕ ਵਫ਼ਦ ਜਨਰਲ ਸੈਕਟਰੀ ਕਾਮਰੇਡ ਨੌਨਿਹਾਲ ਸਿੰਘ ਦੀ ਅਗਵਾਈ ਤੁਰੰਤ ਅੰਮ੍ਰਿਤਸਰ ਪੁੱਜਿਆ ਅਤੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਲੜਕੀਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਵਾਇਆ ਅਤੇ ਉਸ ਦਿਨ ਮੌਕੇ ’ਤੇ ਪਹੁੰਚੇ ਡੀ.ਜੀ.ਪੀ. ਅਤੇ ਉਚ ਅਧਿਕਾਰੀਆਂ ਨਾਲ ਮਿਲ ਕੇ ਸਾਰੇ ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਜਲ੍ਹਿਆਂਵਾਲੇ ਬਾਗ਼ ਬਾਰੇ ਸ਼ੁਰੂ ਕੀਤੀ ਮੁਹਿੰਮ ਤੋਂ ਜਾਣੂ ਕਰਵਾਇਆ ਅਤੇ ਜਲ੍ਹਿਆਂਵਾਲੇ ਬਾਗ਼ ਦੇ ਇਤਿਹਾਸ ਬਾਰੇ ਕਾ. ਗੰਧਰਵਸੇਨ ਕੋਛੜ ਵਲੋਂ ਲਿਖਿਆ ਕਿਤਾਬਚਾ ਵੀ ਦਿੱਤਾ।
ਜਲ੍ਹਿਆਂਵਾਲੇ ਬਾਗ਼ ਦੇ ਮੂਲ ਸਰੂਪ ਨੂੰ ਵਿਗਾੜਨ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੀੜਾ ਚੁੱਕਿਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਲਗਾਤਾਰ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੀ। ਜਲ੍ਹਿਆਂਵਾਲੇ ਬਾਗ਼ ਦੇ ਮੂਲ ਸਰੂਪ ਨੂੰ ਵਿਗਾੜਨ ਵਿਰੁੱਧ ਆਪਣੇ ਤੌਰ ’ਤੇ 23 ਫਰਵਰੀ ਨੂੰ ਦੋਹਾਂ ਜਥੇਬੰਦੀਆਂ ਦੇ ਜਥੇ ਮਾਰਚ ਨੂੰ ਜਲ੍ਹਿਆਂਵਾਲੇ ਬਾਗ਼ ਜਾਣ ਤੋਂ ਰੋਕ ਲਿਆ ਅਤੇ ਸ਼ਰਧਾਂਜਲੀ ਭੇਂਟ ਨਾ ਕਰਨ ਦਿੱਤੀ। ਉਸ ਜਗ੍ਹਾ ’ਤੇ ਪੁਲਿਸ ਦੀਆਂ ਧਾੜਾਂ ਲਗਾ ਦਿੱਤੀਆਂ। ਬਾਗ਼ ਦੇ ਬਾਹਰਲੇ ਗੇਟ ’ਤੇ ਧਰਨਾ ਲਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਵਾਰਨਿੰਗ ਦਿੱਤੀ ਕਿ ਅਸੀਂ ਜਦੋਂ ਦੁਬਾਰਾ ਆਵਾਂਗੇ, ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਜਾ ਕੇ ਸ਼ਰਧਾਂਜਲੀ ਜ਼ਰੂਰ ਦੇਵਾਂਗੇ। ਇਸ ਦਾ ਪ੍ਰਚਾਰ ਪੂਰੇ ਪੰਜਾਬ ਵਿੱਚ ਕੀਤਾ ਗਿਆ। 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੱਦੇ ’ਤੇ ਪੰਜਾਬ ਭਰ ਦੇ ਨੌਜਵਾਨ ਵਿਦਿਆਰਥੀਆਂ ਨੇ ਜਲ੍ਹਿਆਂਵਾਲੇ ਬਾਗ਼ ਦੀ ਧਰਤੀ ’ਤੇ ਇਕੱਠ ਕਰਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਨੌਜਵਾਨਾਂ ਵਿਦਿਆਰਥੀਆਂ ਦਾ ਜਲੂਸ ਪੂਰੇ ਜੋਸ਼ ਵਿੱਚ ਨਾਹਰੇ ਮਾਰਦਾ ਪੁਲਿਸ ਦੀਆਂ ਰੋਕਾਂ ਤੋੜ ਕੇ ਜਲ੍ਹਿਆਂਵਾਲੇ ਬਾਗ਼ ਦੇ ਗੇਟ ਕੋਲ ਪਹੁੰਚ ਗਿਆ। ਪੁਲਿਸ ਨੇ ਨੌਜਵਾਨਾਂ ’ਤੇ ਲਾਠੀ ਚਾਰਜ ਵੀ ਕੀਤਾ। ਇਸ ਦੇ ਬਾਵਜੂਦ ਨੌਜਵਾਨ ਆਪਣੇ ਐਕਸ਼ਨ ਵਿੱਚ ਸਫ਼ਲ ਹੋਏ। ਨੌਜਵਾਨਾਂ, ਵਿਦਿਆਰਥੀਆਂ ਦੇ ਦਬਾਅ ਅੱਗੇ ਸਰਕਾਰ ਨੂੰ ਝੁਕਣਾ ਪਿਆ। ਕੋਤਵਾਲੀ ’ਚ ਡੀ.ਸੀ., ਐਸ.ਐਸ.ਪੀ., ਐਸ.ਡੀ.ਐਮ. ਤੋਂ ਇਲਾਵਾ ਉਚ ਅਧਿਕਾਰੀਆਂ ਨੇ ਸਭਾ ਦੇ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਮੰਗਾਂ ਮੰਨੀਆਂ ਗਈਆਂ ਕਿ ਜਲ੍ਹਿਆਂਵਾਲੇ ਬਾਗ਼ ਦੀ ਉਸਾਰੀ ਉਨਾ ਚਿਰ ਨਹੀਂ ਕੀਤੀ ਜਾਵੇਗੀ, ਜਿੰਨਾ ਚਿਰ ਟਰੱਸਟ ਨਾਲ ਮੀਟਿੰਗ ਨਹੀਂ ਕਰਾਈ ਜਾਂਦੀ, ਟਿਕਟ ਫੀਸ ਕੋਈ ਨਹੀਂ ਲਗੇਗੀ, ਲਾਈਟ ਐਂਡ ਸਾਊਂਡ ਦੀ ਸਕ੍ਰਿਪਟ ਪਹਿਲਾਂ ਦਿਖਾਈ ਜਾਵੇਗੀ, ਗੋਲੀਆਂ ਦੇ ਨਿਸ਼ਾਨ ਗਲਾਸਵਾਲ ਨਾਲ ਸੰਭਾਲੇ ਜਾਣਗੇ, ਗ੍ਰਿਫ਼ਤਾਰ ਕੀਤੇ ਆਗੂ ਰਿਹਾਅ ਕੀਤੇ ਜਾਣਗੇ ਅਤੇ ਸ਼ਰਧਾਂਜ਼ਲੀ ਭੇਂਟ ਕਰ ਲਈ ਗੇਟ ਨੂੰ ਖੋਲ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਇਹ ਐਲਾਨ ਐਸ.ਡੀ.ਐਮ. ਰਿਸ਼ੀ ਅੰਮ੍ਰਿਤਸਰ ਨੂੰ ਨੌਜਵਾਨਾਂ, ਵਿਦਿਆਰਥੀਆਂ ਦੇ ਇਕੱਠ ਵਿਚ ਕਰਨਾ ਪਿਆ। ਸਾਰੇ ਸਾਥੀਆਂ ਨੇ ਬਾਗ਼ ਦੇ ਅੰਦਰ ਜਾ ਕੇ ਸ਼ਰਧਾਂਜ਼ਲੀ ਦਿੱਤੀ। 24 ਮਈ ਜ¦ਧਰ, ਫਿਲੌਰ, 7 ਜੂਨ ਅੰਮ੍ਰਿਤਸਰ, 19 ਜੂਨ ਨੂੰ ਫਿਰੋਜ਼ਪੁਰ ਅਤੇ 31 ਜੁਲਾਈ ਨੂੰ ਸੁਨਾਮ ’ਚ ਕਨਵੈਨਸ਼ਨਾਂ ਕੀਤੀਆਂ ਗਈਆਂ। ਜਿਨ੍ਹਾਂ ਵਿਚ ਪਾਸ ਕੀਤਾ ਗਿਆ ਕਿ ਜਲ੍ਹਿਆਂਵਾਲੇ ਬਾਗ਼ ਦੇ ਸਬੰਧ ਵਿਚ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਰਹਿੰਦੀਆਂ ਮੰਗਾਂ ’ਤੇ ਗੌਰ ਕੀਤਾ ਜਾਵੇ।
17 ਫਰਵਰੀ 2009 ਨੂੰ ਜਲੰਧਰ ਅਤੇ 21 ਫਰਵਰੀ 2009 ਨੂੰ ਲੁਧਿਆਣਾ ਵਿਖੇ 9 ਜਥੇਬੰਦੀਆਂ ’ਤੇ ਅਧਾਰਤ ਜਲ੍ਹਿਆਂਵਾਲਾ ਬਾਗ਼ ਬਚਾਉ ਕਮੇਟੀ ਵੱਲੋਂ ਵਿਸ਼ਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ 18 ਮਾਰਚ 2009 ਨੂੰ ਜਲੰਧਰ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ। 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਐਕਸ਼ਨ ਕਮੇਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦੇ ਜਲ੍ਹਿਆਂਵਾਲੇ ਬਾਗ਼ ਦੇ ਟਰੱਸਟ ਨੂੰ ਮਿਲੇ ਅਤੇ ਟਰੱਸਟ ਨੇ ਕਈ ਮੰਗਾਂ ਮੰਨ ਲਈਆਂ ਅਤੇ ਅਗੇ ਤੋਂ ਗੱਲਬਾਤ ਜਾਰੀ ਰੱਖਣ ਦਾ ਵਿਸ਼ਵਾਸ਼ ਦੁਆਇਆ।
ਜਨਵਾਦੀ ਨੌਜਵਾਨ ਸਭਾ ਅਤੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਵਲੋਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਸਾਰਿਆਂ ਜ਼ਿਲਿਆਂ ਵਿੱਚ ਜਲ੍ਹਿਆਂਵਾਲੇ ਬਾਗ਼ ਦੀ ਦਿੱਖ ਨੂੰ ਵਿਗਾੜਨ ਵਿਰੁੱਧ ਸੂਬੇ ਭਰ ਵਿੱਚ ਮੁਹਿੰਮ ਚਲਾਈ। 26 ਫਰਵਰੀ ਨੂੰ ਐਸ.ਐਫ.ਆਈ ਵੱਲੋਂ ਪੰਜਾਬ ਭਰ ਦੇ ਵਿਦਿਅਕ ਅਦਾਰਿਆਂ ਵਿੱਚ ਹੜਤਾਲ ਕਰਕੇ ਰੈਲੀਆਂ ਕੀਤੀਆਂ। ਫਰਵਰੀ ਮਹੀਨੇ ਵਿੱਚ ਜਨਵਾਦੀ ਨੌਜਵਾਨ ਸਭਾ ਵੱਲੋਂ ਪੰਜਾਬ ਅਤੇ ਤਹਿਸੀਲ ਪੱਧਰ ’ਤੇ ਇਕੱਠ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ।
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਇਕ ਵੱਡਾ ਵਫ਼ਦ ਸ਼ੁਰੂਆਤ ਮੌਕੇ ’ਤੇ ਸਥਾਨ ਤੇ ਨਿਰੀਖਣ ਕਰਨ ਲਈ ਗਿਆ ਤੇ ਅਖ਼ਬਾਰ ਵਿੱਚ ਸਰਕਾਰ ਦੀ ਨੀਤੀ ਨੂੰ ਜਗ-ਜਾਹਰ ਕੀਤਾ। ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਤੇ 26 ਦਸੰਬਰ 2008 ਨੂੰ ਹੋਰ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਜਲ੍ਹਿਆਂਵਾਲੇ ਬਾਗ਼ ਤੋਂ ਰੋਹ ਭਰਪੂਰ ਮੁਜ਼ਾਹਰਾ ਸ਼ੁਰੂ ਕਰਕੇ ਹਾਲ ਗੇਟ ਸਮਾਪਤ ਕੀਤਾ ਅਤੇ ਊਧਮ ਸਿੰਘ ਦੇ ਸ਼ਹੀਦੀ ਦਿਵਸ ਤੇ 31 ਜੁਲਾਈ 2009 ਨੂੰ ਸਰਬ ਭਾਰਤ ਨੌਜਵਾਨ ਸਭਾ ਵਲੋਂ ਗੋਲਬਾਗ਼ ਤੋਂ ਮੁਜ਼ਾਹਰਾ ਸ਼ੁਰੂ ਕਰਕੇ ਹਾਲ ਗੇਟ ਥਾਂਈਂ ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਪਹੁੰਚਿਆ। ਸਰਕਾਰ ਨੇ ਗੋਲ ਬਾਗ਼ ਤੋਂ ਲੈ ਕੇ ਜਲ੍ਹਿਆਂਵਾਲੇ ਬਾਗ਼ ਤੱਕ ਰਸਤੇ ਨੂੰ ਪੁਲਿਸ ਛਾਊਣੀ ਵਿੱਚ ਬਦਲ ਦਿੱਤਾ। ਸਖ਼ਤ ਪੁਲਿਸ ਰੋਕਾਂ ਦੇ ਬਾਵਜੂਦ ਪੁਲੀਸ ਦੀਆਂ ਕੰਧਾਂ ਤੋੜ ਕੇ ਨੌਜਵਾਨ-ਮੁੰਡੇ, ਕੁੜੀਆਂ ਬਾਗ਼ ਦੇ ਅੰਦਰ ਜਾਣ ਹੀ ਵਾਲੇ ਸਨ ਕਿ ਬੇਬਸ ਹੋਏ ਪ੍ਰਸ਼ਾਸਨ ਨੇ ਇਜਾਜ਼ਤ ਦੇ ਦਿੱਤੀ। ਰੋਹ ਭਰਪੂਰ ਕਾਫ਼ਲਾ ਬਾਗ਼ ਅੰਦਰ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰਕੇ ਤੇ ਮੀਡੀਏ ਨਾਲ ਰੂਬਰੂ ਹੋ ਕੇ ਵਾਪਸ ਪਰਤਿਆ।
ਇਨਕਲਾਬੀ ਨੌਜਵਾਨ ਸਭਾ ਵਲੋਂ ਵੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ’ਤੇ ਸੂਬੇ ਭਰ ਵਿੱਚ ਮੁਹਿੰਮ ਚਲਾਈ ਗਈ। 16 ਨਵੰਬਰ, 2008: ਸੂਬੇ ਦੇ ਇਜਲਾਸ ਵਿੱਚ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਗੁਰਮੀਤ ਸਿੰਘ ਜੀ ਵਲੋਂ ਜਲ੍ਹਿਆਂਵਾਲੇ ਬਾਗ਼ ਬਾਰੇ ਰਿਪੋਰਟ ਰੱਖੇ ਜਾਣ ’ਤੇ ਬਾਗ਼ ਵਿਚ ਹੋ ਰਹੀਆਂ ਤਬਦੀਲੀਆਂ ਖਿਲਾਫ਼ ਮਤਾ ਪੇਸ਼ ਕੀਤਾ ਗਿਆ।
10 ਦਸੰਬਰ, 2008: ਚੰਡੀਗੜ੍ਹ ਵਿਚ ਸੈਮੀਨਾਰ ਕਰਵਾਇਆ ਗਿਆ ਅਤੇ ਹੋਰਨਾਂ ਤੋਂ ਇਲਾਵਾ ਇਸ ਮੁੱਦੇ ਤੇ ਵੀ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਗਈ।
30 ਦਸੰਬਰ, 2008: ਮਾਨਸਾ ਵਿੱਚ ਇਸ ਮੁੱਦੇ ’ਤੇ ਇ੍ਯੱਕ ਵੱਡੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਲਾਗਲੇ ਪਿੰਡਾਂ ਦੇ ਨੌਜਵਾਨਾਂ ਨੂੰ ਇਕੱਠੇ ਕਰਕੇ ਬਾਗ਼ ਵਿੱਚ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਤਬਦੀਲੀਆਂ ਬਾਰੇ ਸੁਚੇਤ ਕੀਤਾ ਗਿਆ। ਇਸੇ ਤਰ੍ਹਾਂ 2 ਜਨਵਰੀ, 19 ਜਨਵਰੀ, 25 ਜਨਵਰੀ, 4 ਫਰਵਰੀ ਅਤੇ 15 ਫਰਵਰੀ 2009 ਨੂੰ ਪੰਜਾਬ ਭਰ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੀਟਿੰਗਾਂ ਤੇ ਸੈਮੀਨਾਰ ਕਰਕੇ ਜਲ੍ਹਿਆਂਵਾਲੇ ਬਾਗ਼ ਬਾਰੇ ਚਲਾਈ ਜਾ ਰਹੀ ਮੁਹਿੰਮ ਤੋਂ ਜਾਣੂ ਕਰਾਇਆ ਅਤੇ ਬਹੁਤ ਸਾਰੇ ਸ਼ਹਿਰਾਂ ’ਚ ਰੈਲੀਆਂ ਅਤੇ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ। ਇਨਕਲਾਬੀ ਨੌਜਵਾਨ ਸਭਾ ਵਲੋਂ ਸਰਕਾਰੀ ਰਵੱਈਏ ਦੀ ਨਿੰਦਾ ਕਰਦੇ ਹੋਏ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਪ੍ਰਧਾਨ ਮੰਤਰੀ ਨੂੰ ਵੱਡੀ ਗਿਣਤੀ ’ਚ ਪੋਸਟ ਕਾਰਡ ਭੇਜੇ ਗਏ।
ਇਸ ਤੋਂ ਇਲਾਵਾ ਦਿਹਾਤੀ ਮਜ਼ਦੂਰਾਂ ਦੀਆਂ ਪੰਜਾਬ ਜਥੇਬੰਦੀਆਂ ਵਲੋਂ ਲੁਧਿਆਣੇ ਵਿਖੇ ਵਿਸ਼ਾਲ ਇਕੱਠ ਕਰਕੇ ਅਤੇ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਜਲੰਧਰ ਵਿੱਚ ਜੇ.ਪੀ.ਐਮ.ਓ. ਵਲੋਂ ਵਿਸ਼ਾਲ ਇਕੱਠ ਵਿੱਚ ਜਲ੍ਹਿਆਂਵਾਲੇ ਬਾਗ਼ ਦੀ ਇਤਿਹਾਸਕ ਦਿੱਖ ਨੂੰ ਸੰਭਾਲਣ ਦੇ ਮਤੇ ਪਾਸ ਕੀਤੇ ਗਏ।
ਇਨ੍ਹਾਂ ਸੰਘਰਸ਼ਾਂ ਦੇ ਦਬਾਅ ਸਦਕਾ ਜਲ੍ਹਿਆਂਵਾਲੇ ਬਾਗ਼ ਦੇ ਟਰੱਸਟ ਨੇ ਦੇਸ਼ ਭਗਤ ਯਾਦਗਾਰ ਕਮੇਟੀ (ਜਲੰਧਰ) ਅਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ। ਜਿਸ ਵਿੱਚ ਟਰੱਸਟ ਦੇ ਮੈਨਜਿੰਗ ਟਰੱਸਟ ਆਰ.ਐਲ. ਭਾਟੀਆਂ, ਨਵਜੋਤ ਸਿੱਧੂ ਐਮ.ਪੀ., ਮੇਅਰ ਅਤੇ ਦਿੱਲੀ ਤੋਂ ਪੁਰਾਤੱਤਵ ਵਿਭਾਗ ਅਤੇ ਕਲਚਰਲ ਵਿਭਾਗ ਦੇ ਨੁਮਾਇੰਦੇ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਜਲ੍ਹਿਆਂਵਾਲੇ ਬਾਗ਼ ਦੀ ਦੇਖਰੇਖ ਦਾ ਜ਼ਿੰਮਾ ਟੂਰਿਜ਼ਮ ਵਿਭਾਗ ਤੋਂ ਲੈ ਕੇ ਮਨਿਸਟਰੀ ਆਫ਼ ਕਲਚਰਲ ਨੂੰ ਦੇ ਦਿੱਤਾ ਜਾਏਗਾ ਅਤੇ ਉਥੇ ਚੱਲਣ ਵਾਲਾ ਲਾਈਟ ਐਂਡ ਸਾਊਂਡ ਸਿਸਟਮ, ਸ਼ਹੀਦ ਉਧਮ ਸਿੰਘ ਦਾ ਬੁੱਤ ਲਾਉਣ, ਮਿਊਜ਼ੀਅਮ ਬਾਰੇ ਕਮੇਟੀ, ਉਕਤ ਜਥੇਬੰਦੀਆਂ ਦੀ ਸਲਾਹ ਨਾਲ ਕਦਮ ਚੁੱਕੇਗੀ ਅਤੇ ਗੱਲਬਾਤ ਦਾ ਸਿਲਸਿਲਾ ਜਾਰੀ ਰਖਿਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਕਰਦਾ ਹੈ ਕਿ ਨਿਸ਼ਾਨੇ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਖਿਆ ਜਾਏ।

-ਗੁਰਮੀਤ
ਕਨਵੀਨਰ, ਸਭਿਆਚਾਰਕ ਵਿੰਗ
ਦੇਸ਼ ਭਗਤ ਯਾਦਗਾਰ ਕਮੇਟੀ, ਜ¦ਧਰ


Desh Bhagat Yadgar has emerged a renowned centre for social, political and educational activities in this region. Hardly a day passes without a meeting of one kind or another with gathering of political rallies, social scientists, workers and labourers, trade unionists, students, writers and artists.

Desh Bhagat Yaadgar Committee arranges seminars and lectures by public figures in order to promote science, literature, fine arts, and furthers the cause of social, economic and political education imparting secular, patriotic and cultural values for ideal citizenship.

Annual fair known as Ghadri Babaian da Mela is well-known event attracting thousand of spectators. This takes place in the last week of October with an all-night performance of plays as its special feature. The fair is now spread into three-days gala event with special events for children. Another highlight of this fair is the participation by school pupils from educational institutions competing in spot paintings, music, theatrical plays, essay writing and quiz programme. In addition, plays are staged by renowned artists along with poetry recitals as also lectures by eminent authorities on socio-economic issues. The fair attracts many community and small left-wing publishers with book exhibitions. Inspired by this festival, similar fairs have been organised on other towns of Punjab as well among Indian communities of America and Canada.
<< Previous Page

Next Page >>